Skip to content
Independent perspectives. Global stories.
BREAKING

ਕਰਵਾਚੌਥ ਦੇ ਤਿਉਹਾਰ ਸੰਬਧੀ ਔਰਤਾਂ ਕੀਤੀ ਖਰੀਦਦਾਰੀ, ਬਾਜ਼ਾਰਾਂ ’ਚ ਰਹੀਆਂ ਰੌਣਕਾਂ

Share this story

ਤਪਾ ਮੰਡੀ, 7 ਅਕਤੂਬਰ (ਰਾਕੇਸ਼ ਗੋਇਲ)- ਕਰਵਾਚੌਥ ਦੇ ਤਿਊਹਾਰ ਦੇ ਸੰਬਧੀ ਔਰਤਾਂ ਵਲੋ ਅੱਜ ਬਾਜਾਰ ਵਿਚ ਕੀਤੀ ਜਾ ਰਹੀ ਖਰੀਦਦਾਰੀ ਕਾਰਣ ਸਾਰਾ ਹੀ ਦਿਨ ਬਾਜਾਰ ਵਿਚ ਰੌਣਕਾਂ ਰਹੀਆ, ਬਾਸਾਤੀ, ਹਲਵਾਈ, ਗਿਫਤ ਸਾਪ , ਕਰਿਆਣਾ ਦੇ ਨਾਲ ਨਾਲ ਬਿਊਟੀ ਪਾਰਲਰਾਂ ਤੇ ਤਾਂ ਬੜੀ ਭੀੜ ਰਹੀ ਤੇ ਔਰਤਾਂ ਨੂੰ ਤਿਆਰ ਹੋਣ ਲਈ ਕਈ ਕਈ ਘੱਟੇ ਅਪਣੀ ਬਾਰੀ ਦਾ ਇੰਤਜਾਰ ਵੀ ਕਰਨਾ ਗਿਆ ਕਿਉਂਕਿ ਔਰਤਾਂ ਨੇ ਮਹਿੰਦੀ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਸਿੰਗਾਰ ਵੀ ਕਰਵਾਉਣੇ ਹੁੰਦੇ ਹਨ। ਅੱਜ ਕਲ ਦੇ ਦਿਨਾਂ ਵਿਚ ਤਾਂ ਕਈ ਬਿਊਟੀ ਪਾਰਲਰ ਵਾਲੇ ਦੋ ਚਾਰ ਦਿਨਾਂ ਲਈ ਮਹਿੰਦੀ ਵਿਚ ਮਾਹਿਰ ਕਾਰੀਗਰਾਂ ਨੂੰ ਕਿਰਾਏ ਤੇ ਵੀ ਰੱਖ ਲੈਦੇ ਹਨ ਤਾਂ ਜੋ ਵਧ ਤੋਂ ਵੱਧ ਗਾਹਕ ਨੂੰ ਤਿਆਰ ਕਰਕੇ ਵਧ ਕਮਾਈ ਕੀਤੀ ਜਾ ਸਕੇ ਤੇ ਅਪਣੇ ਪਕੇ ਗਾਹਕਾਂ ਨੂੰ ਕੋਈ ਦਿਕਤ ਨਾਂ ਆਵੇ। ਇਥੇ ਇਹ ਵਰਨਣਯੋਗ ਹੈ ਕਿ ਕਰਵਾਚੋਥ ਵਾਲੇ ਦਿਨ ਸੁਹਾਗਣ ਔਰਤਾਂ ਅਪਣੇ ਪਤੀ ਦੀ ¦ਮੀ ਉਮਰ ਲਈ ਵਰਤ ਰਖਦੀਆਂ ਹਨ ਤੇ ਅੱਜ ਕੱਲ ਤਾਂ ਪਤੀ ਵੱਲੋ ਪਤਨੀ ਨੂੰ ਗਿਫਟ ਦੇਣ ਦਾ ਰਿਵਾਜ ਵੀ ਬਣ ਗਿਆ ਹੈ ਤੇ ਇਹ ਵਰਤ ਕੁਆਰੀਆਂ ਲੜਕੀਆਂ ਵੀ ਰਖਣ ਲਗ ਗਈਆਂ ਹਨ। ਇਸ ਵਿਚ ਕੋਈ ਸੱਕ ਨਹੀ ਇਸ ਦਿਨ ਔਰਤਾਂ ਅਪਣੇ ਤਿਆਰ ਹੋਣ ਵਿਚ ਕੋਈ ਕਸਰ ਨਹੀ ਰਹਿਣ ਦਿੰਦੀਆਂ। ਭਾਵੇ ਅਜ ਕਲ ਤਿਉਹਾਰਾਂ ਦੇ ਦਿਨ ਹਨ ਪਰ ਇਸ ਤਿਉਹਾਰ ਦਾ ਅਪਣਾ ਹੀ ਮੰਹਤਵ ਹੈ।

WRITTEN BY