ਭਵਾਨੀਗੜ, 6 ਅਕਤੂਬਰ (ਕ੍ਰਿਸ਼ਨ ਗਰਗ)- ਅੱਜ ਸ਼ਹਿਰ ਭਵਾਨੀਗੜ ਵਿੱਚ ਉਸ ਵੇਲੇ ਭੱਜ ਦੋੜ ਬਣ ਗਈ ਜਦੋਂ ਇਹ ਖਬਰ ਅੱਗ ਵਾਂਗ ਫੈਲੀ ਕਿ ਹਨੀਪ੍ਰੀਤ ਜੋ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ (ਗੋਦ ਲਈ) ਬੇਟੀ ਹੈ ਨੂੰ ਥਾਣਾ ਭਵਾਨੀਗੜ ਵਿਖੇ ਲਿਆਦਾ ਗਿਆ ਹੈ। ਥਾਣਾਂ ਭਵਾਨੀਗੜ ਵਿਖੇ ਪਹੁੰਚਣ ਤੇ ਲੋਕਾਂ ਦਾ ਭਾਰੀ ਇਕੱਠ ਨੇ ਇਸ ਖਬਰ ਤੇ ਪੱਕੀ ਮੋਹਰ ਲਾ ਦਿੱਤੀ ਕਿ ਵਾਕਈ ਹਨੀਪ੍ਰੀਤ ਥਾਂਣਾਂ ਭਵਾਨੀਗੜ ਲਿਆਦੀ ਗਈ ਹੈ ।ਹਨੀ ਪ੍ਰੀਤ ਨੂੰ ਵੇਖਣ ਲਈ ਇਲਾਕੇ ਦੇ ਨੋਜਵਾਨਾਂ ਆਪਣੇ ਮੋਬਾਇਲਾਂ ਦੇ ਕੈਮਰੇ ਖੋਹਲ ਰੱਖੇ ਸਨ ਤਾਂ ਕਿ ਹਨੀ ਪ੍ਰੀਤ ਦੀ ਫੋਟੋ ਖਿਚੀ ਜਾ ਸਕੇ। ਸੁਤਰਾਂ ਤੋ ਮਿਲੀ ਖਬਰ ਅਨੁਸਾਰ ਪੰਚਕੂਲਾ ਤੋ ਵਾਪਸ ਬਠਿੰਡਾ ਜਾਦਿਆ ਹਰਿਆਣਾ ਪੁਲਿਸ ਦੇ ਅਧਿਕਾਰੀਆ ਵਲੋ ਕੁੱਝ ਸਮੇ ਲਈ ਇਥੇ ਰੁਕੇ ਕਿਉਕਿ ਲੋਕਾਂ ਨੂੰ ਪਲ ਪਲ ਦੀਆਂ ਖਬਰਾਂ ਪਹੁੰਚਾਉਣ ਵਾਲਾ ਮੀਡੀਆ ਪੰਚਕੂਲਾ ਤੋ ਹੀ ਕਵਰੇਜ ਕਰਦਾ ਆ ਰਿਹਾ ਸੀ। ਭਵਾਨੀਗੜ੍ਹ ਵਿਖੇ ਭਾਰੀ ਗਿਣਤੀ ਵਿੱਚ ਇਲੈਕਟਰਾਨਿਕ ਅਤੇ ਪ੍ਰਿਟ ਮੀਡੀਆ ਥਾਣੇ ਦੇ ਬਾਹਰ ਡਟਿਆ ਰਿਹਾ ਇਥੇ ਭਾਰੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੀ ਸੀ ਤਕਰੀਬਨ ਇੱਕ ਘੰਟੇ ਮਗਰੋ ਹਰਿਆਣਾਂ ਪੁਲਿਸ ਹਨੀਪ੍ਰੀਤ ਨੂੰ ਬਠਿੰਡਾ ਲੈ ਜਾਣ ਲਈ ਨਿਕਲੀ ਇਸ ਮੌਕੇ ਥਾਣਾਂ ਮੁੱਖੀ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹਰਿਆਣਾ ਪੁਲਿਸ ਦੇ ਸਹਿਯੋਗ ਲਈ ਰਵਾਨਾ ਕਰਨ ਗਏ।
ਹਨੀਪ੍ਰੀਤ ਵੱਲੋਂ ਪੁਲਿਸ ਪੁੱਛਗਿੱਛ ਦੌਰਨ ਵੱਡੇ ਖੁਲਾਸੇ, ਥਾਣਾ ਭਵਾਨੀਗੜ੍ਹ ’ਚ ਹਨੀਪ੍ਰੀਤ ਨੂੰ ਦੇਖਣ ਲਈ ਲੋਕਾਂ ਦਾ ਭਾਰੀ ਇਕੱਠ



