5800 ਕੰਪਨੀਆਂ ਦੇ 13,140 ਬੈਂਕ ਖਾਤੇ ਸ਼ੱਕ ਦੇ ਘੇਰੇ ’ਚ

ਨਵੀਂ ਦਿੱਲੀ, 6 ਅਕਤੂਬਰ- ਕੇਂਦਰ ਸਰਕਾਰ ਨੂੰ ਕਾਲੇ ਧਨ ਅਤੇ ਸ਼ੈਲ ਕੰਪਨੀਆਂ ਖਿਲਾਫ ਜਾਰੀ ਜੰਗ ਵਿੱਚ ਵੱਡੀ ਕਾਮਯਾਬੀ ਮਿਲੀ ਹੈ। 13 ਬੈਂਕਾਂ ਨੇ ਆਪਣੀ ਰਿਪੋਰਟ ਵਿੱਚ ਸਰਕਾਰ ਨੂੰ 2,09,032 ਸ਼¤ਕੀ ਕੰਪਨੀਆਂ ’ਚ ਕੁਝ ਦੇ ਬੈਂਕ ਖਾਤਿਆਂ ੇਦ ਆਪ੍ਰੇਸ਼ਨ ਤੇ ਨੋਟਬੰਦੀ ਤੋਂ ਬਾਅਦ ਜਮ੍ਹਾਂ ਨਿਕਾਸੀ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਗਈ ਹੈ। ਗੌਰਤਲਬ ਹੈ ਕਿ ਇਸ ਸਾਲ ਰਜਿਸਟਰਾਰ ਆਫ ਕੰਪਨੀਸ ਨੇ ਇਨ੍ਹਾਂ ਸਾਰੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਕੰਪਨੀਆਂ ਦੇ ਬੈਂਕ ਖਾਤਿਆਂ ਨੂੰ ਸਿਰਫ ਦੇਣਦਾਰੀਆਂ ਚੁਕਾਉਣ ਲਈ ਇਸਤੇਮਾਲ ਕੀਤੇ ਜਾਣ ਦੀ ਬੰਦਿਸ਼ ਲਾਗੂ ਹੋ ਗਈ ਸੀ। ਬੈਂਕਾਂ ਨੇ ਅੰਕੜਿਆਂ ਦੀ ਪਹਿਲੀ ਰਿਪੋਰਟ ਸਰਕਾਰ ਨੂੰ ਸੌਂਪੀ ਹੈ, ਜਿਸ ਨਾਲ ਇਨ੍ਹਾਂ ਕੰਪਨੀਆਂ ’ਚੋਂ ਸਿਰਫ 5800 ਕੰਪਨੀਆਂ ਦੇ 13140 ਖਾਤਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਦੇ ਨਾਂਅ ’ਤੇ 100-100 ਤੋਂ ਵੀ ਵਧ ਖਾਤੇ ਹਨ।
ਇਨ੍ਹਾਂ ਕੰਪਨੀਆਂ ’ਚੋਂ 5,800 ਨੂੰ ਬੰਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਖ਼ਦਸ਼ਾ ਜਤਾਇਆ ਹੈ ਕਿ ਇਨ੍ਹਾਂ ਨੇ ਨੋਟਬੰਦੀ ਤੋਂ ਬਾਅਦ ਤਕਰੀਬਨ 4,500 ਕਰੋੜ ਰੁਪਏ ਦਾ ਕਾਲਾ ਧਨ ਸਫ਼ੈਦ ਕੀਤਾ ਹੈ।ਇਨ੍ਹਾਂ ਸ਼¤ਕੀ ਕੰਪਨੀਆਂ ਦਾ ਨੋਟਬੰਦੀ ਲਾਗੂ ਹੋਣ ਵਾਲੇ ਦਿਨ ਯਾਨੀ 8 ਨਵੰਬਰ 2016 ਨੂੰ ਖਾਤਿਆਂ ਵਿ¤ਚ ਅਸਲ ਰਕਮ ਤਕਰੀਬਨ 22.05 ਕਰੋੜ ਰੁਪਏ ਸੀ।ਨੋਟਬੰਦੀ ਤੋਂ ਬਾਅਦ 9 ਨਵੰਬਰ 2016 ਤੋਂ ਹੁਣ ਤੱਕ ਇਨ੍ਹਾਂ ਦੇ ਖਾਤਿਆਂ ਵਿ¤ਚ 4,573.87 ਰੁਪਏ ਜਮ੍ਹਾਂ ਹੋਏ ਅਤੇ ਇਨ੍ਹਾਂ ਖਾਤਿਆਂ ’ਚੋਂ 4552 ਕਰੋੜ ਰੁਪਏ ਵਾਪਸ ਕਢਵਾਏ ਗਏ। ਬੈਂਕਾਂ ਵ¤ਲੋਂ ਪ੍ਰਾਪਤ ਇਸ ਜਾਣਕਾਰੀ ਤੋਂ ਇਹ ਪਤਾ ਲ¤ਗਾ ਹੈ ਕਿ 429 ਕੰਪਨੀਆਂ, ਜਿਨ੍ਹਾਂ ਦੇ ਖਾਤਿਆਂ ਵਿ¤ਚ 8 ਨਵੰਬਰ 2016 ਤਕ ਕੋਈ ਪੈਸਾ ਨਹੀਂ ਸੀ, ਉਨ੍ਹਾਂ ਨੇ ਵੀ ਬਾਅਦ ਵਿ¤ਚ 11 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ ਤੇ ਜਿਸ ਦਿਨ ਖਾਤੇ ਬੰਦ ਕੀਤੇ ਗਏ, ਉਸ ਸਮੇਂ ਸਿਰਫ਼ 42,000 ਰੁਪਏ ਹੀ ਰਹਿ ਗਏ ਸਨ। ਇਨ੍ਹਾਂ ਅੰਕੜਿਆਂ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਕਾਲੇ ਧਨ ਨੂੰ ਸਫ਼ੈਦ ਕਰਨ ਵਿ¤ਚ ਇਨ੍ਹਾਂ ਕੰਪਨੀਆਂ ਨੇ ਵ¤ਡੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਸੀ।



