ਬਾਘਾ ਪੁਰਾਣਾ, 5ਅਕਤੂਬਰ (ਕੁਲਵੰਤ ਸਿੰਘ)-ਗੁਰੂਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਂਨ ਸਚਖੰਡ ਵਾਸੀ ਬਾਬਾ ਨਛੱਤਰ ਸਿੰਘ ਵਿਖੇ ਪੂਰਨਮਾਸ਼ੀ ਦਿਹਾੜਾ ਚੋਥੀ ਪਾਤਸ਼ਾਹੀ ਬਾਬਾ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬੜੀ ਸ਼ਰਧਾ ਪੂਰਵਕ ਮਨਾਂਇਆ ਗਿਆ।ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕੇ ਬਾਅਦ ਦੁਪਿਹਰ ਤੱਕ ਭਾਰੀ ਧਾਰਮਿਕ ਦੀਵਾਨ ਸਜ਼ਾਏ ਗਏ।
ਜਿਸ ਵਿੱਚ ਗੁਰੂ ਜੀ ਦੀ ਰੱਬੀ ਬਾਂਣੀ ਦਾ ਕੀਰਤਨ ਭਾਈ ਸਾਹਿਬ ਭਾਈ ਇਕਬਾਲ ਸਿੰਘ ਲੰਗਿਆਣਾਂ ਸਮੇਤ ਹੋਰ ਵੀ ਕਈ ਰਾਗੀ ਜੱਥਿਆਂ ਵਲੋਂ ਪ੍ਰਸਾਰਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅਤੇ ਅਰੰਭ ਸਾਹਿਜ਼ ਪਾਠਾਂ ਦੇ ਭੋਗ ਪਾਏ ਗਏ। ਅਤੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਸਮੂਹ ਸੰਗਤ ਨੇ ਸਮਾਗਮ ਵਿਚ ਸਮੇ ਸਿਰ ਪਹੁੰਚ ਕੇ ਇਸ ਸਮਾਗਮ ਦਾ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ।
ਪੂਰਨਮਾਸ਼ੀ ਦਿਹੜੇ ’ਤੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾਂ ਵਿਖੇ ਸਜਾਏ ਗਏ ਭਾਰੀ ਦੀਵਾਨ



