ਜਲੰਧਰ, 5 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਦੁਆਬਾ ਕਾਲਜ ਵਿਖੇ ਡੀਸੀਜੇ ਸਕੂਲ ਆਫ ਕੰਪੀਟੇਟਿਵ ਐਗਜਾਮੀਨੇਸ਼ਨ ਵੱਲੋਂ ਯੂਪੀਏਸਸੀ ਅਤੇ ਐਸਐਸਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਭਾਰਤ ਬੰਗਲਾਦੇਸ਼ ਦੇ 3 ਬੀਘਾ ਗਲਿਆਰੇ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਸੰਦੀਪ ਚਾਹਲ-ਕੋ-ਕੋਆਰਡੀਨੇਟਰ ਅਤੇ ਪੈਰਾਮਿਲਟਰੀ ਅਤੇ ਡਿਫੈਂਸ ਫੋਰਸਿਸ ਦੀਆਂ ਪ੍ਰੀਖਿਆਵਾਂ ਦੇ ਮਾਹਿਰ ਬਤੌਰ ਮੁੱਖ ਵਕਤਾ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਖਵਿੰਦਰ ਸਿੰਘ-ਸੰਯੋਜਕ ਅਤੇ 80 ਵਿਦਿਆਰਥੀਆਂ ਨੇ ਕੀਤਾ। ਪ੍ਰੋ. ਸੰਦੀਪ ਚਾਹਲ ਨੇ ਕਿਹਾ ਕਿ ਤਿੰਨ ਬੀਘਾ ਗਲਿਆਰਾ 178 ਯ 85 ਮੀਟਰ ਭਾਰਤ ਅਤੇ ਬੰਗਲਾਦੇਸ਼ ਦੀ ਸੀਮਾ ਤੇ ਸਾਊਥ ਬੇਰੂਬਾਰੀ ਵਿੱਚ ਸਥਿਤ ਇਕ ਭਾਰਤ ਦਾ ਭੂਭਾਗ ਹੈ ਜੋ ਸਤੰਬਰ 2011 ਵਿੱਤ ਬੰਗਲਾਦੇਸ਼ ਨੂੰ ਲੀਜ ਤੇ ਦੇ ਦਿੱਤਾ ਗਿਆ ਤਾਂਕਿ ਬੰਗਲਾਦੇਸ਼ ਦੇ ਦਹਿਗ੍ਰਾਮ – ਅੰਗਰਪੋਟਾ ਛਿਟਮਹਲ ਜਾਂ ਐਨਕਲੇਵ ਨੂੰ ਸਿੱਧ ਭੂਮਾਰਗ ਤੋਂ ਬੰਗਲਾਦੇਸ਼ ਨਾਲ ਜੋੜਿਆ ਜਾ ਸਕੇ। ਪ੍ਰੋ. ਚਾਹਲ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੀ ਸੀਮਾ ਤੇ ਕਈ ਸੈਕੜੇ ਐਨਕਲੇਵ ਹਨ ਭਾਰਤ ਦੇ ਐਨਕਲੇਵਾਂ ਦੀ ਸੰਖਿਆ 106 ਹੈ ਜਦਕਿ ਦੇ ਐਨਕਲੇਵਾਂ ਦੀ ਸੰਖਿਆ 92 ਹੈ। 2010 ਦੀ ਸੈਂਸਸ ਅਨੁਸਾਰ ਇਨ੍ਹਾਂ ਵਿੱਚ 51549 ਲੋਕ ਰਹਿੰਦੇ ਹਨ। ਜਿਨ੍ਹਾਂ ਵਿੱਚ 37334 ਭਾਰਤ ਦੇ ਐਨਕਲੇਵਾਂ ਵਿੱਚ ਅਤੇ 14215 ਬੰਗਲਾਦੇਸ਼ ਦੇ ਐਨਕਲੇਵਾਂ ਦੀ ਰਹਿੰਦੇ ਹਨ। ਦੁਖ ਦੀ ਗੱਲ ਹੈ ਇਨ੍ਹਾਂ ਲੋਕਾਂ ਨੂੰ ਨਾ ਤਾਂ ਬੰਗਲਾਦੇਸ਼ ਅਤੇ ਨਾਂ ਹੀ ਭਾਰਤ ਆਪਣਾ ਨਾਗਰਿਕ ਮੰਨਣ ਨੂੰ ਤਿਆਰ ਹੈ। 1992 ਵਿੱਚ ਭਾਰਤ ਬੰਗਲਾਦੇਸ਼ ਵਿੱਚ ਸਮਝੌਤਾ ਹੋਇਆ ਜਿਸਦੇ ਤਹਿਤ 3 ਬੀਘਾ ਗਲਿਆਰਾ ਰੋਜਾਨਾ 6 ਘੰਟੇ ਲਈ ਬੰਗਲਾਦੇਸ਼ ਦੇ ਨਾਗਰਿਕਾਂ ਦਾ ਆਉਣ ਜਾਣ ਲਈ ਖੋਹਲਣ ਦੀ ਸਹਿਮਤੀ ਬਣੀ ਜਿਸ ਨੂੰ 1996 ਵਿੱਚ ਵਧਾ ਕੇ ਰੋਜਾਨਾ 12 ਘੰਟੇ ਕਰ ਦਿੱਤਾ ਗਿਆ। ਇਸ ਤੋਂ ਬਾਅਦ 2011 ਵਿੱਚ ਦੋਨਾਂ ਦੇਸ਼ਾਂ ਵਿੱਚ ਇਕ ਸਮਝੌਤਾ ਹੋਇਆ ਜਿਸ ਵਿੱਚ 3 ਬੀਘਾ ਗਲਿਆਰੇ ਨੂੰ 30 ਸਾਲ ਲਈ ਬੰਗਲਾਦੇਸ਼ ਨੂੰ ਲੀਜ ਵਿੱਚ ਦੇ ਦਿੱਤਾ ਗਿਆ ਤਾਂਕਿ ਉਥੋਂ ਦੇ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾ ਸਕੇ।
ਦੋਆਬਾ ਕਾਲਜ ਵਿਖੇ ਭਾਰਤ-ਬੰਗਲਾਦੇਸ਼ ਦੇ 3 ਬੀਘਾ ਗਲਿਆਰੇ ’ਤੇ ਸੈਮੀਨਾਰ ਆਯੋਜਿਤ



