Skip to content
Independent perspectives. Global stories.
BREAKING

ਧੰਨ ਧੰਨ ਬਾਬਾ ਬੁੱਢਾ ਜੀ

Share this story

ਗੁਰਦੁਆਰਾ ਬੀੜ੍ਹ ਬਾਬਾ ਬੁ¤ਢਾ ਸਾਹਿਬ ਤੋ ਮਿ¤ਸੇ ਪ੍ਰਸ਼ਾਦੇ ਤੇ ਗੰਡੇ ਦਾ ਪ੍ਰਸ਼ਾਦ ਪ੍ਰਾਪਤ ਕਰਕੇ ਪ੍ਰਸੰਨ ਹੁੰਦੀਆਂ ਨੇ ਸੰਗਤਾਂ ਤਰਨ ਤਾਰਨ ਜਿਲੇ ਦੇ ਕਸਬਾ ਝਬਾਲ ਦੇ ਨਜਦੀਕ ਸਥਿਤ ਮਹਾਨ ਤੀਰਥ ਅਸਥਾਨ ਗੁਰਦੁਆਰਾ ਬੀੜ੍ਹ ਬਾਬਾ ਬੁ¤ਢਾ ਜੀ ਦੀ ਇਤਿਹਾਸਕ ਤੇ ਧਾਰਮਿਕ ਮਹਾਨਤਾ ਸੰਸਾਰ ਪ੍ਰਸਿ¤ਧ ਹੋਣ ਕਰਕੇ ਇਸ ਖੇਤਰ ਦੇ ਲੋਕ ਆਪਣੇ ਨਸੀਬ ਵਢਭਾਗੇ ਸਮਝਦੇ ਹਨ । ਜਿਥੇ ਪੁ¤ਤਰ ਦਾ ਵਰ ਪ੍ਰਾਪਤ ਕਰਨ ਲਈ ਔਰਤਾਂ ਅ¤ਜ ਵੀ ਗੁਰੁੂ ਕੇ ਮਹਿਲ ਮਾਤਾ ਗੰਗਾ ਜੀ ਦੀ ਚਲਾਈ ਪ੍ਰੰਪਰਾ ਅਨੁਸਾਰ ਹ¤ਥੀ ਮਿ¤ਸੇ ਪ੍ਰਸ਼ਾਦੇ ਤਿਆਰ ਕਰਕੇ ਪੈਦਲ ਚਲਕੇ ਆਂਉਦੀਆਂ ਹਨ ਤੇ ਸੰਗਤਾਂ ਮਿ¤ਸੇ ਪ੍ਰਸ਼ਾਦੇ ਤੇ ਗੰਡੇ ਦਾ ਪ੍ਰਸ਼ਾਦ ਹਾਸਿਲ ਕਰਕੇ ਪ੍ਰਸੰਨ ਹੁੰਦੀਆਂ ਹਨ। ਜਿਸ ਦੀ ਇਤਿਹਾਸਕ ਮਾਹਨਤਾ ਹੈ ਕਿ ਬਾਦਸ਼ਾਹ ਅਕਬਰ ਵਲੋ ਬੀਬੀ ਭਾਨੀ ਜੀ ਨੂੰ ਆਪਣੀ ਪੁ¤ਤਰੀ ਕਹਿਕੇ ਜਿਸ ਜਗ੍ਹਾ ਤੇ ਇਹ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ਸੋਭਿਤ ਹੈ ਇਹ 84 ਪਿੰਡਾਂ ਦੀ ਜਾਗੀਰ ਦਿੱਤੀ ਗਈ ਸੀ।ਕਿਉਕਿ ਬਾਦਸ਼ਾਹ ਅਕਬਰ ਜਦ ਸ੍ਰੀ ਗੁਰੁ ਅਮਰ ਦਾਸ ਜੀ ਸੋਭਾ ਸੁਣਕੇ ਜਦ ਗੋਇੰਦਵਾਲ ਸਾਹਿਬ ਵਿਖੇ ਦਰਸ਼ਨ ਨੂੰ ਆਇਆ ਤਾਂ ਉਸ ਨੇ ਪਹਿਲਾਂ ਸੰਗਤ ਵਿ¤ਚ ਬੈਠਕੇ ਪ੍ਰਸ਼ਾਦਾ ਛਕਿਆ ਸੀ, ਜਿਸ ਤੋ ਬਾਅਦ ਹੀ ਉਸ ਨੇ ਗੁਰੁ ਜੀ ਦੇ ਦਰਸ਼ਨ ਕੀਤੇ ਸਨ । ਜਦੋਕਿ ਜਿਸ ਜਗ੍ਹਾ ਇਹ ਪਵਿ¤ਤਰ ਅਸਥਾਨ ਗੁਰਦੁਆਰਾ ਬੀੜ੍ਹ ਬਾਬਾ ਬੁ¤ਢਾ ਸਾਹਿਬ ਸਥਿਤ ਹੈ ਉਸ ਜਗ੍ਹਾ ਤੇ ਕਿਸੇ ਸਮੇ ਵਿਰਾਨ ਜੰਗਲ ਹੁੰਦਾ ਸੀ ਜਿਸ ਕਰਕੇ ਹੀ ਇਸ ਨੂੰ ਬੀੜ੍ਹ ਕਿਹਾ ਜਾਂਦਾ ਸੀ। ਜਿਸ ਦਾ ਪ੍ਰਬੰਧ ਗੁਰੁ ਘਰ ਦੇ ਸੇਵਕ ਬਾਬਾ ਬੁ¤ਢਾ ਜੀ ਨੂੰ ਸੌਪਿਆਂ ਗਿਆ ਜਿਥੋ ਉਹ ਦੁ¤ਧ ਪ੍ਰਸ਼ਾਦੇ ਤਿਆਰ ਕਰਕੇ ਗੋਇੰਦਵਾਲ ਸਾਹਿਬ ਵਿਖੇ ਭੇਜਿਆ ਕਰਦੇ ਸਨ। ਜਿਸ ਕਰਕੇ ਹੀ ਇਸ ਦਾ ਨਾਂਅ ਬਾਬੇ ਦੀ ਬੀੜ੍ਹ ਪੈ ਗਿਆ ਤੇ ਬਾਬਾ ਬੁ¤ਢਾ ਜੀ ਦਾ ਤਪ ਅਸਥਾਨ ਹੋਣ ਕਰਕੇ ਇਸ ਨਾਂਅ ਗੁਰਦੁਆਰਾ ਬੀੜ੍ਹ ਬਾਬਾ ਬੁ¤ਢਾ ਜੀ ਵਜੋ ਜਾਣਿਆ ਜਾਂਦਾ ਹੈ।ਬਾਬਾ ਬੁ¤ਢਾ ਜੀ ਉਹ ਧਾਰਮਿਕ ਸ਼ਖਸੀਅਤ ਸਨ ਜਿੰਨਾ ਨੂੰ ਜਿਥੇ ਛੇ ਗੁਰੂਆ ਤ¤ਕ ਗੁਰਿਆਈ ਤਿਲਕ ਲਗਾਉਣ ਦਾ ਮਾਣ ਹਾਸਿਲ ਹੈ, ਉਥੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਜਦ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਸੀ ਤਾਂ ਪਹਿਲੇ ਮੁਖ ਗ੍ਰੰਥੀ ਵੀ ਉਨਾ ਨੂੰ ਥਾਪਿਆ ਗਿਆ ਸੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਚਲ ਰਹੇ ਇਸ ਦੇ ਪ੍ਰੰਬਧਾਂ ਹੇਠ ਜਿਥੇ ਹਰ ਸਾਲ 21-22 ਅ¤ਸੂ (6-7 ਅਕਤੂਬਰ) ਨੁੰ ਸਲਾਨਾ ਜੋੜ ਮੇਲਾ ਮਨਾਇਆਂ ਜਾਂਦਾ ਹੈ ੳੇੁਥੇ ਹਰ ਸੰਗਰਾਂਦ ‘ਤੇ ਹਜਾਰਾਂ ਸੰਗਤਾਂ ਨਤਮਸਕ ਹੁੰਦੀਆਂ ਹਨ।ਜਦੋਕਿ ਹਰੇਕ ਐਤਵਾਰ ਨੂੰ ਸੰਗਤਾਂ ਦੀਆਂ ਰੌਣਕਾਂ ਵੀ ਇਸ ਸਥਾਨ ਪ੍ਰਤੀ ਸ਼ਰਧਾ ਦੀਆਂ ਪ੍ਰਤੀਕ ਹਨ,ਇਥੇ ਮਹਾਨ ਕਾਰਸੇਵਕ ਸੰਤ ਬਾਬਾ ਖੜਕ ਸਿੰਘ ਜੀ ਵਲ ਬਣਾਏ ਵਿਸ਼ਾਲ ਬਗੈਰ ਥੰਮਾਂ ਵਾਲੇ ਦੀਵਾਨ ਵਿ¤ਚ ਬੈਠਕੇ ਲ¤ਖਾਂ ਸੰਗਤਾਂ ਇਕੋ ਸਮੇ ਗੁਰੂੁ ਜਸ ਸਰਵਣ ਕਰਦੀਆਂ ਹਨ।
ਜਿਸ ਸਬੰਧੀ ਗ¤ਲ ਕਰਦਿਆਂ ਗੁ: ਸਾਹਿਬ ਦੇ ਮੈਨਜਰ ਸ: ਜਸਪਾਲ ਸਿੰਘ ਨੇ ਦ¤ਸਿਆ ਕਿ 24 ਘੰਟੇ ਗੁਰੁ ਦਾ ਲੰਗਰ ਅਤੁਟ ਚਲਾਇਆ ਜਾਂਦਾ ਹੈ ਅਤੇ ਵਿਸ਼ਾਲ ਲੰਗਰ ਹਾਲ ਦੀ ਇਮਾਰਤ ਵਿ¤ਚ ਹਜਾਰਾਂ ਸੰਗਤਾਂ ਬੈਠਕੇ ਗੁਰੂ ਦਾ ਲੰਗਰ ਛਕਦੀਆਂ ਹਨ, ਅਤੇ ਇਥੇ ਸਥਾਪਿਤ ਮਾਤਾ ਗੰਗਾ ਜੀ ਨਿਵਾਸ ਤੇ ਮਾਤਾ ਮਿਰੋਆ ਜੀ ਸਰਾਂ ਵਿੱਚ ਬਾਹਰੋ ਆਂਉਣ ਵਾਲੇ ਯਾਤਰੂਆ ਦੇ ਰਹਿਣ ਦਾ ਵਿਸ਼ੇਸ ਪ੍ਰਬੰਧ ਹੈ। ਉਨਾ ਨੇ ਦ¤ਸਿਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਮਕੁੰਮਲ ਏਅਰਕੰਡੀਸਨ ਕਰ ਦਿ¤ਤਾ ਗਿਆ ਹੈ ਅਤੇ ਆਖੰਡ ਪਾਠਾਂ ਵਾਲੇ 52 ਕਮਰੇ ਵੀ ਏਅਰਕੰਡੀਸ਼ਨ ਕੀਤੇ ਗਏ ਹਨ ।ਉਨਾ ਨੇ ਇਹ ਵੀ ਦ¤ਸਿਆ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸ਼ੌਮਣੀ ਕਮੇਟੀ ਵਲੋ ਬਾਬਾ ਬੁ¤ਢਾ ਜੀ ਦੇ ਨਾਂਅ ਤੇ ਇਕ ਹਸਪਤਾਲ ਚਲ ਰਿਹਾ ਹੈ ਅਤੇ ਵਿਦਿਆ ਦੇ ਚਾਨਣ ਦਾ ਬੁਖੇਰਾ ਕਰਨ ਲਈ ਦੋ ਸਕੂਲ ਬਾਬਾ ਬੁ¤ਢਾ ਜੀ ਸੀਨੀਅਰ ਸੰਕੈਡਰੀ ਤੇ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਚਲਾਏ ਜਾ ਰਹੇ ਹਨ।

WRITTEN BY