June 24, 2026 8:34 am

ਅਚਾਨਕ ਲੱਗੀ ਅੱਗ ਨਾਲ ਲੱਖਾਂ ਦਾ ਹੋਇਆ ਨੁਕਸਾਨ

ਅਨੰਦਪੁਰ ਸਾਹਿਬ, 29 ਨਵੰਬਰ (ਦਵਿੰਦਰਪਾਲ ਸਿੰਘ)-ਸਥਾਨਕ ਚਰਨ ਗੰਗਾ ਪੁੱਲ ਦੇ ਕੋਲ ਯੁ. ਪੀ. ਤੋਂ ਆਏ ਖਲੀਲ ਅਹਿਮਦ ਜੋ ਕਿ ਇਕ ਕਚੀ ਦੁਕਾਨ ਵਿਚ ਰਜਾਈਆਂ ਤੇ ਤਲਾਈਆਂ ਵਿਚ ਰੂੰ ਭਰਨ ਦਾ ਕੰਮ ਕਰਦਾ ਸੀ ਬੀਤੇ ਦਿਨ ਉਸ ਦੀ ਦੁਕਾਨ ਨੂੰ ਅਚਾਨਕ ਅੱਗ ਲਗ ਜਾਣ ਨਾਲ ਉਸ ਨੂੰ ਲੱਖਾਂ ਦਾ ਨੁਕਸਾਨ ਝੇਲਣਾ ਪਿਆ। ਰੂੰ ਨੂੰ ਅੱਗ ਲਗਣ ਨਾਲ ਇਹ ਅੱਗ ਮਿੰਟਾਂ ਵਿੱਚ ਹੀ ਭੜਕ ਗਈ ਆਸ-ਪਾਸ ਦੇ ਲੋਕਾਂ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੇ ਯਤਨ ਤਾਂ ਬਹੁਤ ਕੀਤੇ ਪਰ ਫਿਰ ਵੀ ਉਸ ਗਰੀਬ ਦਾ ਰੂੰ ਸਮੇਤ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਖਲੀਲ ਅਹਿਮਦ ਨੇ ਦਸਿਆ ਕਿ ਇਸ ਦੁਕਾਨ ਦੇ ਅੰਦਰ ਨਵੀਆਂ ਰਜਾਈਆਂ ਤਲਾਈਆਂ ਤੋਂ ਇਲਾਵਾ ਉਸ ਦੇ 40 ਹਜ਼ਾਰ ਰੁਪਏ ਵੀ ਪਏ ਸਨ, ਉਹ ਵੀ ਅੱਗ ਦੀ ਲਪੇਟ ‘ਚ ਆਉਣ ਤੋਂ ਨਹੀਂ ਬਚੇ। ਖਲੀਲ ਅਹਿਮਦ ਦੀ ਸਰਕਾਰ ਤੋਂ ਮੰਗ ਹੈ ਕਿ ਉਸ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

Send this to a friend