Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਕੀਤੀ ਪੁੱਡਾ ਪਾਰਕ ਦੀ ਸਫ਼ਾਈ

Share this story

ਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ (ਦਵਿੰਦਰਪਾਲ ਸਿੰਘ)-ਸਥਾਨਕ ਪੁੱਡਾ ਪਾਰਕ ਵਿਖੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਅਸੀ ਨਗਰ ਕੌਂਸਲ ਨੂੰ 5 ਵਾਰ ਚਿੱਠੀ ਲਿਖ ਕੇ ਇਥੋ ਦੀ ਸਫਾਈ ਕਰਨ ਦੀ ਬੇਨਤੀ ਕੀਤੀ ਪਰ ਅਫਸੋਸ ਕੌਂਸਲ ਵਲੋਂ ਕਿਸੇ ਵੀ ਤਰਾਂ ਦਾ ਸਹਿਯੋਗ ਨਹੀ ਦਿਤਾ ਗਿਆ। ਉਨ੍ਹਾਂ ਕਿਹਾ ਅੱਜ ਅਸੀ 60 ਦੇ ਕਰੀਬ ਸ਼੍ਰੋਮਣੀ ਕਮੇਟੀ ਮੁਲਾਜਮਾਂ ਸਮੇਤ ਇਥੋ ਦੀ ਸਫਾਈ ਕਰ ਰਹੇ ਹਾਂ ਤਾਂ ਕਿ ਇਥੇ ਦੇਸ਼ ਵਿਦੇਸ਼ ਤੋ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਲਈ ਪੁੱਜਦੀਆਂ ਹਨ ਜੋ ਸ਼ਰਧਾ ਭਾਵਨਾ ਨਾਲ ਆਉਂਦੀਆਂ ਹਨ ਪਰ ਇਥੇ ਪਾਰਕ ਵਿਚ ਪਏ ਗੰਦ ਨੂੰ ਦੇਖ ਕੇ ਪ੍ਰੇਸ਼ਾਨ ਹੁੰਦੀਆਂ ਹਨ। ਮੈਨੇਜਰ ਨੇ ਦੱਸਿਆ ਕਿ ਪਾਰਕ ਵਿਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਅਵਾਰਾ ਪਸ਼ੂ ਘੁੰਮਦੇ ਗੰਦ ਖਲਾਰਦੇ ਹਨ, ਪਾਰਕ ਦੀਆਂ ਲਾਈਟਾਂ ਬਿਲਕੁਲ ਬੰਦ ਹਨ ਪਰ ਅਸੀ ਇਥੇ ਮੁਕੰਮਲ ਸਫਾਈ ਕਰਵਾ ਕੇ ਲਾਈਟਾਂ ਠੀਕ ਕਰਾਵਾਂਗੇ ਅਤੇ ਜਿੱਥੇ ਲੋੜ ਹੈ ਉਥੇ ਰਿਪੇਅਰ ਕਰਵਾ ਕੇ ਪਾਰਕ ਨੂੰ ਨਵਾਂ ਨਰੋਆ ਬਣਾ ਦੇਵਾਂਗੇ। ਇਸ ਮੋਕੇ ਮੀਤ ਮੈਨੇਜਰ ਲਖਵਿੰਦਰ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਭੁਪਿੰਦਰ ਸਿੰਘ, ਸਰੂਪ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ, ਸਰੂਪ ਸਿੰਘ, ਰਿਕਾਰਡ ਕੀਪਰ ਭੁਪਿੰਦਰ ਸਿੰਘ, ਕਸ਼ਮੀਰ ਸਿੰਘ, ਅਮਰਜੀਤ ਸਿੰਘ, ਕੌਰ ਸਿੰਘ ਆਦਿ ਹਾਜਰ ਸਨ। ਇਸ ਬਾਰੇ ਜਦੋ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਨੂੰ ਸ਼੍ਰੋਮਣੀ ਕਮੇਟੀ ਵਲੋਂ ਕੋਈ ਚਿੱਠੀ ਨਹੀ ਆਈ। ਉਨ੍ਹਾਂ ਕਿਹਾ ਇਸ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਤੋ ਪਤਾ ਕੀਤਾ ਗਿਆ ਹੈ ਪਰ ਸਾਨੂੰ ਚਿੱਠੀ ਨਹੀ ਮਿਲੀ।

WRITTEN BY