ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ‘‘ਸਿੱਖ ਕੌਮ ਵੱਲੋਂ ਸ੍ਰੀ ਨਵਾਜ ਸਰੀਫ਼ ਸਾਬਕਾ ਵਜ਼ੀਰ-ਏ-ਆਜ਼ਮ ਪਾਕਿਸਤਾਨ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੱਦੀ ਪਿੰਡ ਜਾਤੀ ਉਮਰਾਂ ਵਿਖੇ ਜੋ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਰਸਮ ਅਤੇ ਅਰਦਾਸ ਸਮੇਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਉਸ ਅੱਲ੍ਹਾ-ਤਾਲਾ, ਵਾਹਿਗੁਰੂ ਦੇ ਚਰਨਾਂ ਵਿਚ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸਮੁੱਚੀ ਸੰਗਤ ਨਾਲ ਸਮੂਹਿਕ ਤੌਰ ਤੇ ਅਰਦਾਸ ਕੀਤੀ, ਉਥੇ ਉਨ੍ਹਾਂ ਨੇ ਸ੍ਰੀ ਨਵਾਜ ਸਰੀਫ਼ ਪਰਿਵਾਰ ਵੱਲੋਂ ਬੀਤੇ ਸਮੇਂ ਵਿਚ ਸਿੱਖ ਕੌਮ ਨਾਲ ਆਪਣੇ ਅੱਛੇ ਸੰਬੰਧਾਂ ਦਾ ਵੀ ਖੁੱਲ੍ਹਕੇ ਜਿਕਰ ਕੀਤਾ । ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਸ੍ਰੀ ਨਵਾਜ ਸਰੀਫ਼ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਰਹੇ, ਉਨ੍ਹਾਂ ਨੇ ਪਾਕਿਸਤਾਨ-ਹਿੰਦੂਸਤਾਨ ਨੂੰ ਆਪਸੀ ਜੰਗ ਤੋਂ ਦੂਰ ਰੱਖਣ, ਭਾਰਤ-ਪਾਕਿਸਤਾਨ ਦੇ ਸੰਬੰਧਾਂ ਨੂੰ ਪ੍ਰਫੁੱਲਿਤ ਕਰਨ ਅਤੇ ਸਿੱਖ ਕੌਮ ਦੀ ਪਾਕਿਸਤਾਨ ਤੇ ਭਾਰਤ ਵਿਚ ਹਮੇਸ਼ਾਂ ਚੜ੍ਹਦੀ ਕਲਾਂ ਦੀ ਕਾਮਨਾ ਕੀਤੀ । ਅੱਜ ਜਦੋਂ ਸ੍ਰੀ ਨਵਾਜ ਸਰੀਫ਼ ਪਰਿਵਾਰ ਦੀ ਬੀਬੀ ਕਲਸੂਮ ਨਵਾਜ ਕੈਸਰ ਦੀ ਬਿਮਾਰੀ ਤੋਂ ਪੀੜਤ ਹਨ, ਤਾਂ ਸਮੁੱਚੀ ਸਿੱਖ ਕੌਮ ਸ੍ਰੀ ਨਵਾਜ ਸਰੀਫ਼ ਪਰਿਵਾਰ ਦੀ ਇਸ ਦੁੱਖ ਦੀ ਘੜ੍ਹੀ ਵਿਚ ਹਰ ਤਰ੍ਹਾਂ ਸਾਂਝੀ ਹੁੰਦੀ ਹੋਈ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਬੀਬੀ ਕਲਸੂਮ ਨਵਾਜ ਹਸਪਤਾਲ ਤੋਂ ਸਹੀ ਹੋ ਕੇ ਜਲਦੀ ਹੀ ਸ੍ਰੀ ਸਰੀਫ਼ ਦੀ ਤਰ੍ਹਾਂ ਲੋਕਾਈ ਦੀ ਸੇਵਾ ਕਰਨ ਵਿਚ ਜੁਟ ਜਾਣਗੇ ।ੂ ਸ. ਮਾਨ ਨੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਤਿੰਨ ਧਿਰਾ ਬਰਾਬਰਤਾ ਦੇ ਆਧਾਰ ਤੇ ਆਪਣਾ ਹੱਕ ਅਤੇ ਆਪਣੇ ਆਜ਼ਾਦ ਮੁਲਕ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਨ। ਅੱਜ ਦੀ ਅਰਦਾਸ ਜਿਥੇ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਦੀ ਕਾਮਨਾ ਕਰਦੀ ਹੈ, ਉਥੇ ਗੁਆਢੀ ਮੁਲਕਾਂ ਪਾਕਿਸਤਾਨ, ਚੀਨ ਅਤੇ ਏਸੀਆ ਦੇ ਹੋਰ ਮੁਲਕ ਕੌਮਾਂਤਰੀ ਦੋਸਤਾਨਾਂ ਸੰਬੰਧਾਂ ਨੂੰ ਹੋਰ ਵੱਡੇਰਾ ਕਰਦੇ ਹੋਏ ਇਨ੍ਹਾਂ ਮੁਲਕਾਂ ਨਾਲ ਪੰਜਾਬ ਦੀਆਂ ਲੱਗਦੀਆਂ ਸਰਹੱਦਾਂ ਨੂੰ ਫੌਰੀ ਖੋਲਕੇ ਜਿੰਮੀਦਾਰ ਅਤੇ ਵਪਾਰੀ ਵਸਤਾਂ ਦੀ ਖਰੀਦੋ-ਫਰੋਖਤ ਨੂੰ ਖੁੱਲ੍ਹੀ ਮੰਡੀ ਰਾਹੀ ਅੱਗੇ ਵਧਾਉਣ।
ਸ. ਮਾਨ ਵੱਲੋਂ ਬੀਬੀ ਕਲਸੂਮ ਨਵਾਜ਼ ਦੀ ਜਲਦ ਤੰਦਰੁਸਤੀ ਲਈ ਅਰਦਾਸ



