Skip to content
Independent perspectives. Global stories.
BREAKING

ਕਾਂਗਰਸ ਪਹਿਲਾਂ ਆਪਣੇ ਆਗੂਆਂ ਵਿਰੁਧ ਕਾਰਵਾਈ ਕਰੇ : ਪਰਮਬੰਸ ਸਿੰਘ ਰੋਮਾਣਾ

Share this story

ਫ਼ਰੀਦਕੋਟ, 3 ਅਕਤੂਬਰ (ਗੁਰਜੀਤ ਰੋਮਾਣਾ)- ਜਥੇਦਾਰ ਸੁਚਾ ਸਿੰਘ ਲੰਗਾਹ ਮਾਮਲੇ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ੇ ਦੀ ਮੰਗ ਕਰਨ ਵਾਲੇ ਕਾਗਰਸੀ ਆਗੂਆਂ ਨੂੰ ਮੋੜਵਾਂ ਜਵਾਬ ਦਿੰਦੇ ਹੋ?ੇ ਅਕਾਲੀ ਦਲ ਦੇ ਕੌਮੀ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਫੋਨ ਤੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਕੇਤੀਆ ਕਾਂਡ ਦੇ ਦੋਸ਼ੀਆਂ ਨੂੰ ਪਾਰਟੀ ‘ਚ ਰਖਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਚ ਸਰਕਾਰੀ ਅਧਿਕਾਰੀ ਬਣਾਉਣ ਦੇ ਬਾਅਦ ਅਕਾਲੀ ਦਲ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੀ ਕਾਂਗਰਸ ਨੂੰ ਆਪਣੀ ਪਾਰਟੀ ਅੰਦਰ ਝਾਤ ਮਾਰਨੀ ਚਾਹੀਦੀ ਹੈ, ਸ: ਰੋਮਾਣਾ ਨੇ ਕਿਹਾ ਕਿ ਜਦੋਂ ਸੁਚਾ ਸਿੰਘ ਲੰਗਾਹ ਦਾ ਮਾਮਲਾ ਅਕਾਲੀ ਦਲ ਦੇ ਪ੍ਰਧਾਨ ਅਤੇ ਪਾਰਟੀ ਦੀ ਨਜ਼ਰ ‘ਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਲੰਗਾਹ ਨੂੰ ਪਾਰਟੀ ਦੇ ਉਚ ਅਹੁਦਿਆਂ ਤੋਂ ਫ਼ਾਰਗ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਪਾਰਟੀ ‘ਚੋਂ ਵੀ ਕਢ ਦਿਤਾ ? ਉਨ੍ਹਾਂ ਕਿਹਾ ਕਿ ਅਕਾਲੀ ਦਲ ਜਨਤਕ ਪਧਰ ‘ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਭ ਤੋਂ ਵਧ ਮਹਤਵ ਦਿੰਦਾ ਹੈ, ਦੂਸਰੇ ਪਾਸੇ ਕਾਂਗਰਸ ਪਾਰਟੀ ਕੇਤੀਆ ਕਾਂਡ ਵਿਚ ਜ਼ਿੰਮੇਵਾਰ ਕਾਂਗਰਸੀ ਆਗੂਆਂ ਨੂੰ ਅਹੁਦਿਆਂ ਅਤੇ ਟਿਕਟਾਂ ਦੇ ਕੇ ਨਿਵਾਜ ਰਹੀ ਹੈ ? ਜਦੋਂ ਕਿ ਇਸ ਕਾਂਡ ਦੀ ਪੀੜਤ ਨੇ ਪਿਛਲੇ ਮਹੀਨੇ ਮੀਡੀਆ ‘ਚ ਖੁਲ੍ਹੀ ਚਿਠੀ ਦੇ ਕੇ ਇਨਸਾਫ਼ ਦੀ ਆਵਾਜ਼ ਉਠਾਈ ਹੈ ਦਸਣਯੋਗ ਹੈ ਕੇ ਇਹ ਮਾਮਲਾ 24 ਸਾਲ ਪਹਿਲਾਂ ਦਾ ਹੈ ਕੀ ਹੁਣ ਕਾਂਗਰਸ ਇਸ ਪੀੜਤ ਲੜਕੀ ਨੂੰ ਇਨਸਾਫ਼ ਦੇਵੇਗੀ ? ਸ: ਰੋਮਾਣਾ ਨੇ ਦੋਸ਼ ਲਾਇਆ ਕਿ ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਕਾਂਗਰਸ ਦੇ ਮੁਖ ਬੁਲਾਰੇ ਅਭਿਸ਼ੇਕ ਮੰਨੂੰ ਸਿੰਧਵੀ ਅਤੇ ਪਾਰਟੀ ਦੇ ਦਿਗਜ਼ ਨੇਤਾ ਦਿਗਵਿਜੇ ਸਿੰਘ ਦੀਆਂ ਅਸ਼ਲੀਲ ਸੀਡੀਆਂ ਜਨਤਕ ਹੋਈਆਂ ਹਨ ਉਸ ਦੇ ਬਾਵਜੂਦ ਉਹ ਪਾਰਟੀ ਦੇ ਅਹਿਮ ਅਹੁਦਿਆਂ ਦਾ ਅਨੰਦ ਮਾਣ ਰਹੇ ਹਨ ? ਉਨ੍ਹਾਂ ਕਿਹਾ ਕਿ ਇਥੇ ਵੀ ਬਸ ਨਹੀਂ ਕਾਂਗਰਸ ਦੇ ਪੰਜਾਬ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਗੁਜਰਾਤ ਸਕੈਂਡਲ ਦੀ ਚਰਚਾ ਵੀ ਮੀਡੀਆ ਵਿਚ ਹੋਈ ? ਇਸ ਤੋਂ ਬਾਅਦ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਹੁਣ ਰਾਜ ਸਭਾ ਦੀ ਮੈਂਬਰੀ ਨਿਭਾ ਰਹੇ ਹਨ ? ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹੁਣ ਨੈਤਿਕਤਾ ਦੀ ਗਲ ਕਰਨੀ ਉਚਿਤ ਨਹੀਂ ਲਗਦੀ ਜਦੋਂ ਕਿ ਅਕਾਲੀ ਦਲ ਨੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਅਜਿਹੇ ਆਗੂਆਂ ਨੂੰ ਸਦਾ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ ?

WRITTEN BY