Skip to content
Independent perspectives. Global stories.
BREAKING

ਸ. ਮਾਨ ਨੇ ਗੁਰਦਾਸਪੁਰ ਦੀ ਉਪ ਚੋਣ ਲੜ ਰਹੇ ਕੁਲਵੰਤ ਸਿੰਘ ਮਝੈਲ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ

Share this story

ਕਾਹਨੂੰਵਾਨ , 29 ਸਤੰਬਰ (ਡਾ. ਜਸਪਾਲ ਸਿੰਘ ਭਿਟੇਵਡ)- ਅਜ ਸਰਕਲ ਪ੍ਰਧਾਨ ਸ ਬਲਰਾਜ ਸਿੰਘ ਧੰਦਲ ਦੇ ਗ੍ਰਹਿ ਵਿਖੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਚੋਣ ਲੜ ਰਹੇ ਸ ਕੁਲਵੰਤ ਸਿੰਘ ਮਝੈਲ ਪਹੁੰਚੇ। ਉਨ੍ਹਾਂ ਦੇ ਨਾਲ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਦੋਵੇਂ ਜਨਰਲ ਸਕਤਰ ਵੀ ਪਹੁੰਚੇ। ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨ ਜੀ ਨੇ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਸਿਖ ਧਰਮ ਦੇ ਪ੍ਰਚਾਰ ਅਤੇ ਸਿਖੀ ਦੇ ਖਾਤਮੇ ਲਈ ਇਹਨਾਂ ਦੋਵੇਂ ਰਵਾਇਤੀ ਪਾਰਟੀਆਂ ਦੇ ਲੁਕਵੇਂ ਏਜੰਡੇ ਤੋਂ ਵੀ ਜਾਣੂ ਕਰਵਾਇਆ। ਲੋਕ ਤੰਤਰ ਵਿਚ ਲੋਕਾਂ ਦੇ ਦਿਤੇ ਫਤਵੇ ਨੂੰ ਲੈ ਕੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਵੀ ਫਾਂਸੀ ਦੇ ਤਖਤੇ ਤੋਂ ਬਚਾਉਣ ਵਾਲੇ ਵੀ ਲੋਕ ਹੀ ਹਨ। ਗੁਰਦਾਸਪੁਰ ਦੀ ਉਪ ਚੋਣ ਲੜ ਰਹੇ ਆਪਣੀ ਪਾਰਟੀ ਵਲੋਂ ਸ ਕੁਲਵੰਤ ਸਿੰਘ ਮਝੈਲ ਨੂੰ ਚੋਣ ਨਿਸ਼ਾਨ ਟਰਕ ਵਾਲਾ ਬਟਨ ਦਬਾਕੇ ਵਧ ਤੋਂ ਵਧ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਕਿਹਾ। ਮੀਟਿੰਗ ਨੂੰ ਪਾਰਟੀ ਉਮੀਦਵਾਰ ਸ ਕੁਲਵੰਤ ਸਿੰਘ ਮਝੈਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋਫੈਸਰ ਮਹਿੰਦਰ ਪਾਲ ਸਿੰਘ ਅਤੇ ਜਿਲ੍ਹਾ ਪ੍ਰਧਾਨ ਸ ਗੁਰਬਚਨ ਸਿੰਘ ਪਵਾਰ ਨੇ ਵੀ ਸੰਬੋਧਨ ਕੀਤਾ। ਬਲਰਾਜ ਸਿੰਘ ਨੇ ਆਪਣੇ ਪਰਿਵਾਰ ਵਲੋਂ ਸ ਸਿਮਰਨਜੀਤ ਸਿੰਘ ਮਾਨ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਭਰੋਸਾ ਦਿਤਾ ਕਿ ਆਪਣੇ ਪਿੰਡ ਕੋਟ ਧੰਦਲ ਤੋਂ ਵਧ ਤੋਂ ਵਧ ਵੋਟਾਂ ਪਾ ਕੇ ਤੁਹਾਡੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਮਝੈਲ ਨੂੰ ਜਤਾਵਾਂਗੇ। ਮੀਟਿੰਗ ਵਿਚ ਮਨਪ੍ਰੀਤ ਸਿੰਘ ਧੰਦਲ, ਗੁਰਵਿੰਦਰ ਸਿੰਘ ਵਿਠਵਾਂ, ਸੁਖਜੀਤ ਸਿੰਘ ਕੋਟ, ਨਵਦੀਪ ਸਿੰਘ ਬਾਜਵਾ ਠੀਕਰੀਵਾਲ, ਚਮਕੌਰ ਸਿੰਘ ਨੈਨੋਕੋਟ, ਅਰਜਨ ਸਿੰਘ ਮਝੈਲ, ਜਸਮੇਲ ਸਿੰਘ ਸਿਧੂ ਅਤੇ ਕਿਰਨਬੀਰ ਸਿੰਘ ਕੋਟ ਤੋਂ ਇਲਾਵਾ ਪਿੰਡ ਦੇ ਬਹੁਤ ਸਾਰੇ ਲੋਕ ਸ਼ਾਮਲ ਹੋਏ।

WRITTEN BY