Skip to content
Independent perspectives. Global stories.
BREAKING

ਝੋਨੇ ਦੇ ਭਰੇ ਟਰੱਕ ਦੇ ਹੇਠਾਂ ਆਉਣ ਨਾਲ ਮੋਟਰਸਾਇਕਲ ਸਵਾਰ ਦੀ ਦਰਦਨਾਕ ਮੌਤ

Share this story

ਜਲਾਲਾਬਾਦ, 29 ਸਤੰਬਰ (ਸੰਦੀਪ ਮਹੰਤ, ਸਚਿਨ ਮੋਂਗਾ)- ਸਰਕਾਰੀ ਕੰਨਿਆਂ ਕਾਲਜ ਗੇਟ ਦੇ ਨਜ਼ਦੀਕ ਬਾਅਦ ਦੁਪਿਹਰ ਕਰੀਬ 12:30 ਵਜੇ ਇਕ ਝੋਨੇ ਨਾਲ ਭਰੇ ਟਰੱਕ ਦੇ ਹੇਠਾਂ ਆਉਣ ਨਾਲ ਮੋਟਰਸਾਇਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਨ ਜਸਵੰਤ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਹੱਡੀ ਵਾਲਾ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀਬੀ-05-ਵੀ-9918 ਜੋ ਝੋਨੇ ਨਾਲ ਭਰਿਆ ਹੋਇਆ ਕੰਨਿਆ ਕਾਲਜ ਰੋਡ ਤੋਂ ਤਹਿਸੀਲ ਰੋਡ ਵੱਲ ਜਾ ਰਿਹਾ ਸੀ। ਇਸ ਦੌਰਾਨ ਸੜਕ ਤੇ ਖੜੇ ਟਰੱਕ ਟਰਾਲੀ ਨੂੰ ਕਰਾਸ ਕਰਦੇ ਸਮੇ ਇਸ ਰੋਡ ਤੇ ਪੀਬੀ32-ਕੇ -9320 ਮੋਟਰਸਾਇਕਲ ਤੇ ਸਵਾਰ ਚਾਲਕ ਜਸਵੰਤ ਸਿੰਘ ਟਰੱਕ ਦੀ ਚਪੇਟ ਵਿਚ ਆ ਗਿਆ । ਇਸ ਘਟਨਾ ਦੇ ਦੌਰਾਨ ਮੋਟਰਸਾਇਕਲ ਚਾਲਕ ਜਸਵੰਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸਨੂੰ ਮੌਕੇ ਤੇ ਸਿਵਿਲ ਹਸਪਤਾਲ ਵਿਚ ਕਰਵਾਇਆ ਗਿਆ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਉਧਰ ਘਟਨਾ ਦੇ ਬਾਅਦ ਟਰੱਕ ਚਾਲਕ ਮੌਕੇ ਤੇ ਹੀ ਫਰਾਰ ਹੋ ਗਿਆ । ਜਦਕਿ ਦੂਜੇ ਪਾਸੇ ਨਗਰ ਥਾਨਾ ਪੁਲਿਸ ਦੇ ਏਐਸ ਆਈ ਭਜਨ ਸਿੰਘ ਪੁਲਸ ਪਾਰਟੀ ਸਹਿਤ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

WRITTEN BY