ਕਾਦੀਆਂ, 29 ਸਤੰਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਸਾਦਗੀ ਅਤੇ ਇਮਾਨਦਾਰੀ ਲਈ ਸਦਾ ਮੀਡਿਆ ਦੀ ਰੋਣਕ ਬਣੇ ਰਹਿੰਦੇ ਹਨ। ਉਹ ਪੰਜਾਬ ਦਾ ਇਕ ਇਮਾਨਦਾਰ ਅਤੇ ਆਮ ਲੋਕਾਂ ਵਿਚ ਵਿਚਰਣ ਵਾਲਾ ਚਿਹਰਾ ਬਣ ਚਕਿਆ ਹੈ। ਬੀਤੀ ਸ਼ਾਮ ਕਾਦੀਆਂ ’ਚ ਉਹਨਾਂ ਨੂੰ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਦੇ ਲਈ ਕਾਦੀਆਂ ਹਲਕਾ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਨਾਲ ਚੋਣ ਪ੍ਰਚਾਰ ਕੀਤਾ।ਓਹ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਕਾਂਗਰੇਸੀ ਵਰਕਰਾਂ ਦੇ ਨਾਲ ਲੋਕਾਂ ਦੇ ਵਿਚਕਾਰ ਨਜਰ ਆਏ। ਇਸ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਮੂਰਤੀ ਨੂੰ ਸ਼੍ਰਧਾਂਜਲੀ ਭੇਂਟ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਵੀ ਕੀਤੀ। ਉਹ ਚੋਧਰੀ ਅਬਦੁਲ ਵਾਸੇ ਸਾਬਕਾ ਕੋਂਸਲਰ ਕਾਦੀਆਂ ਨਾਲ ਖ਼ਰੀਦਾਰੀ ਕਰਨ ਲਈ ਕਾਦੀਆਂ ਦੀ ਮਸ਼ਹੂਰ ਕਪੜੇ ਦੀ ਦੁਕਾਨ ਬਬੀ ਦੀ ਹਟੀ ਪਹੁੰਚੇ। ਉਥੋਂ ਉਹਨਾਂ ਨੇ ਪਠਾਨੀ ਸੂਟ ਲਈ ਕਪੜਾ ਖ਼ਰੀਦਿਆ। ਇਸ ਤੋਂ ਬਾਅਦ ਪਠਾਨੀ ਸੂਟ ਸਿਲਵਾਉਣ ਲਈ ਉਹ ਪਠਾਨੀ ਸੂਟ ਸੀਣ ਦੇ ਮਾਹਿਰ ਅਸਲਮ ਟੇਲਰ ਕੋਲ ਪਹੁੰਚੇ। ਜਿਥੇ ਉਹਨਾਂ ਆਪਣੇ ਸੂਟ ਦਾ ਨਾਪ ਦਿਤਾ ਅਤੇ ਸਿਲਣ ਲਈ ਆਪਣਾ ਸੂਟ ਦਿਤਾ। ਇਹ ਪਠਾਨੀ ਸੂਟ ਸ਼ਲਵਾਰ ਕਮੀਜ਼ ਹੁੰਦੀ ਹੈ ਜੋ ਮੁਸਲਿਮ ਭਾਈਚਾਰੇ ਦੇ ਲੋਕਾਂ ਚ ਆਮ ਪਹਿਨੀ ਜਾਂਦੀ ਹੈ। ਭਾਰਤ ਚ ਵੀ ਪਠਾਨੀ ਸੂਟ ਦੇ ਲੋਕ ਕਾਫੀ ਦਿਵਾਨੇ ਹਨ। ਬਾਲੀਵੁਡ ਵਿਚ ਵੀ ਅਦਾਕਾਰ ਅਕਸਰ ਇਹ ਸੂਟ ਪਾਏ ਵੇਖੇ ਜਾ ਸਕਦੇ ਹਨ। ਕਾਮੇਡੀ ਸ਼ੋ ਚ ਕਪਿਲ ਸ਼ਰਮਾਂ ਵੀ ਆਮ ਤੋਰ ਤੇ ਇਹ ਸੂਟ ਪਾਏ ਹੋਏ ਵੇਖੇ ਜਾਂਦੇ ਰਹੇ ਹਨ।
ਮਨਪ੍ਰੀਤ ਬਾਦਲ ਨੇ ਆਮ ਲੋਕਾਂ ਵਾਂਗ ਕੀਤੀ ਕਾਦੀਆਂ ’ਚ ਖ਼ਰੀਦਾਰੀ



