Skip to content
Independent perspectives. Global stories.
BREAKING

ਪਟਾਕਾ ਵਿਸਫੋਟ ਮਾਮਲੇ ’ਚ ਦੂਜਾ ਕਥਿਤ ਦੋਸ਼ੀ ਪੁਲਿਸ ਵੱਲੋਂ ਕਾਬੂ

Share this story

ਦਿੜ੍ਹਬਾ ਮੰਡੀ, 28 ਸਤੰਬਰ (ਸਤਪਾਲ ਖਡਿਆਲ)- ਪਿਛਲੇ ਦਿਨੀ ਕਸਬਾ ਸੂਲਰ ਘਰਾਟ ਵਿਖੇ ਹੋਏ ਪਟਾਕਾ ਵਿਸਫੋਟ ਮਾਮਲੇ ’ਚ ਪੁਲਿਸ ਨੇ ਦੂਜੇ ਕਥਿਤ ਦੋਸ਼ੀ ਪ੍ਰਦੀਪ ਸਿੰਗਲਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦਿੜ੍ਹਬਾ ਯੋਗੇਸ ਕੁਮਾਰ ਨੇ ਸਾਡੇ ਪ੍ਰਤੀਨਿੱਧ ਨੂੰ ਫੋਨ ’ਤੇ ਦੱਸਿਆ ਕਿ ਐਸਐਚਓ ਦਿੜ੍ਹਬਾ ਪੁਸਪਿੰਦਰ ਸਿੰਘ ਦੀ ਅਗਵਾਈ ’ਚ ਪਿੰਡ ਤੂਰਬੰਨਜਾਰਾ ਨੇੜੇ ਲਾਏ ਨਾਕੇ ਦੌਰਾਨ ਪੁਲਿਸ ਨੇ ਕਥਿਤ ਦੋਸੀ ਪ੍ਰਦੀਪ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਵੀਰਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਸ੍ਰ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾ ਅਨੁਸਾਰ ਦਿੜ੍ਹਬਾ ਪੁਲਿਸ ਨੇ ਇਸ ਤੋਂ ਪਹਿਲਾਂ ਗਾਂਧੀ ਰਾਮ ਸਿੰਗਲਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਸੀ। ਜਿੱਥੇ ਮਾਨਯੋਗ ਅਦਾਲਤ ਨੇ ਇੱਕ ਦੇ ਰਿਮਾਂਡ ਤੋਂ ਬਾਆਦ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਧਰ ਪੀੜਤ ਪਰਿਵਾਰਾ ਦਾ ਇੱਕ ਵਫਦ ਕੱਲ ਸਰਪੰਚ ਅਜੈਬ ਸਿੰਘ ਢੰਡੋਲੀ ਕਲਾਂ ,ਪ੍ਰਧਾਨ ਬਿੱਕਰ ਸਿੰਘ ਯੂਨਾਈਟਿਡ ਖਾਲਸਾ ਦਲ ਦੀ ਅਗਵਾਈ ਚ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ। ਜਿੰਨਾ ਨੇ ਪੀੜਤ ਪਰਿਵਾਰਾ ਲਈ 25 ਲੱਖ ਰੁਪਏ ਮੁਆਵਜਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ। ਅੱਜ ਮ੍ਰਿਤਕਾਂ ਦੇ ਭੋਗ ਪਿੰਡ ਢੰਡੋਲੀ ਕਲਾਂ ਵਿਖੇ ਸਮੂਹਿਕ ਤੌਰ ਤੇ ਪਾਏ ਗਏ ਹਨ।
ਇਸ ਸਮੇਂ ਹਲਕਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਨੇ ਬਾਹਰੀ ਜਮਾਨਤ ਦੀ ਅਰਜੀ ਦਿੱਤੀ ਸੀ। ਜਿਸ ਨੂੰ ਮਾਨਯੋਗ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਬੇਰੁਖੀ ਤੇ ਵੀ ਸਵਾਲ ਉਠਾਇਆ ਹੈ। ਉਨ੍ਹਾਂ ਕਿ ਪੀੜਤਾ ਕੋਲ ਰੁਜਗਾਰ ਦਾ ਕੋਈ ਸਾਧਨ ਨਹੀਂ ਹੈ। ਗੱਭਰੂ ਪੁੱਤਾਂ ਦੀ ਮੌਤ ਨਾਲ ਸੱਤ ਘਰ ਖਾਲੀ ਹੋ ਗਏ ਹਨ। ਪ੍ਰੰਤੂ ਕੈਪਟਨ ਸਰਕਾਰ ਨੇ ਇੱਕ ਲੱਖ ਰੁਪਏ ਮੁਅਵਜਾ ਐਲਾਨ ਕਰ ਪੀੜਤਾ ਦੇ ਜਖਮਾ ਤੇ ਲੂਣ ਛਿੜਕ ਦਿੱਤਾ ਹੈ। ਉਨ੍ਹਾਂ ਵਿਸਵਾਸ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਚ ਉਠਾਉਣਗੇ।

WRITTEN BY