Skip to content
Independent perspectives. Global stories.
BREAKING

ਓਕਾਫ ਬੋਰਡ ਦਾ ਚੇਅਰਮੈਨ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ : ਵਰਲਡ ਯੂਨਾਇਟਿਡ ਸਿੱਖ ਵਫ਼ਦ

Share this story

ਕਿਹਾ ਯੂਨੀਵਰਸਿਟੀ ਦਾ ਇਸਲਾਮਾਬਾਦ ਬਣਨਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਵੇਗਾ ਠੇਸ

ਵਾਸ਼ਿੰਗਟਨ ਡੀਸੀ, 28 ਸਤੰਬਰ- ਸਿੱਖ ਭਾਈਚਾਰਾ ਆਪਣੇ ਗੁਰੂਆਂ-ਪੀਰਾਂ, ਸੂਫੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਸ਼ਰਧਾ ਅਤੇ ਸਤਿਕਾਰ ਰੱਖਦਾ ਹੈ, ਜਿਸ ਦੇ ਕਰਕੇ ਉਹ ਉਨ੍ਹਾਂ ਦੀਆਂ ਯਾਦਗਾਰਾਂ ਅਤੇ ਇਤਿਹਾਸਿਕ ਥਾਵਾਂ ਨੂੰ ਬਣਵਾਉਣ ਲਈ ਹਰ ਉਪਰਾਲਾ ਕਰ ਰਿਹਾ ਹੈ। ਇਸ ਕੜੀ ਤਹਿਤ ਗੁਰੂ ਨਾਨਕ ਯੂਨੀਵਰਸਿਟੀ ਬਣਵਾਉਣ ਦਾ ਫੈਸਲਾ ਸ੍ਰੀ ਨਨਕਾਣਾ ਸਾਹਿਬ ਵਿਖੇ ਲਿਆ ਗਿਆ ਸੀ ਤਾਂ ਜੋ ਪੂਰੇ ਸੰਸਾਰ ਵਿੱਚ ਸਿੱਖ ਇਸ ਅਦਾਰੇ ਵਿੱਚ ਆਪਣਾ ਯੋਗਦਾਨ ਪਾ ਸਕਣ। ਭਾਵੇਂ ਨਵਾਜ਼ ਸ਼ਰੀਫ ਨੇ ਸ੍ਰੀ ਨਨਕਾਣਾ ਸਾਹਿਬ ਦੀ ਐਸਐਨਵੀ ਦੀ ਕਾਰਜਗਾਰੀ ਨੂੰ ਮਨਜ਼ੂਰ ਕਰ ਲਿਆ ਅਤੇ ਯੂਨੀਵਰਸਿਟੀ ਬਣਵਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਮੁਹੰਮਦ ਸਦੀਕ ਉਲ ਫ਼ਾਰੂਕ ਨੇ ਇਸ ਯੂਨੀਵਰਸਿਟੀ ਨੂੰ ਇਸਲਾਮਾਬਾਦ ਤਬਦੀਲ ਕਰ ਦਿੱਤਾ ਹੈ, ਜਿਸ ਕਰਕੇ ਸਿੱਖਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਓਕਾਫ ਬੋਰਡ ਦੇ ਚੇਅਰਮੈਨ ਤੋਂ ਮੁਕਤ ਕੀਤਾ ਜਾਵੇ ਅਤੇ ਕੋਈ ਦੂਰਅੰਦੇਸ਼ੀ ਵਾਲਾ ਵਿਅਕਤੀ ਇਸ ਬੋਰਡ ਦਾ ਚੇਅਰਮੈਨ ਚੁਣਿਆ ਜਾਵੇ, ਜੋ ਸਿੱਖਾਂ ਦੀਆਂ ਭਾਵਨਾਵਾਂ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਖਿਆਲ ਰੱਖੇ ਇਸ ਯੂਨੀਵਰਸਿਟੀ ਦੇ ਐਲਾਨ ਕੀਤੇ ਜਾ ਚੁੱਕੇ ਹਨ, ਨੀਂਹ ਪੱਥਰ ਰੱਖੇ ਹਨ। ਸਿੱਖ ਕਦੇ ਵੀ ਗੁਰੂ ਨਾਨਕ ਯੂਨੀਵਰਸਿਟੀ ਨੂੰ ਇਸਲਾਮਾਬਾਦ ਵਿਖੇ ਪ੍ਰਵਾਨ ਨਹੀਂ ਕਰਨਗੇ। ਸਿੱਖਾਂ ਦੀ ਪੁਰਜ਼ੋਰ ਅਪੀਲ ਹੈ ਕਿ ਫਾਰੂਕ ਸਾਹਿਬ ਆਪਣੇ ਲਏ ਗਏ ਫੈਸਲੇ ’ਤੇ ਮੁੜ ਵਿਚਾਰ ਕਰਨ। ਸ੍ਰੀ ਨਨਕਾਣਾ ਸਾਹਿਬ ਬਾਬੇ ਨਾਨਕ ਦੀ ਯੂਨੀਵਰਸਿਟੀ ਬਣਾਉਣ ਨੂੰ ਪ੍ਰਵਾਨ ਕਰੇ ਤੇ ਇਸਲਾਮਾਬਾਦ ਲਈ ਲਿਆ ਗਿਆ ਫੈਸਲਾ ਰੱਦ ਕੀਤਾ ਜਾਵੇ। ਸਿੱਖ ਤਾਂ ਹੀ ਇਸ ਯੂਨੀਵਰਸਿਟੀ ਵਿੱਚ ਯੋਗਦਾਨ ਪਾ ਸਕਣਗੇ ਜੇਕਰ ਯੂਨੀਵਰਸਿਟੀ ਨਨਕਾਣਾ ਸਾਹਿਬ ਵਿਖੇ ਬਣੇਗੀ। ਸਿੱਖਾਂ ਵਿੱਚ ਓਕਾਫ ਬੋਰਡ ਦੇ ਚੇਅਰਮੈਨ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਦੀ ਵਿਦੇਸ਼ ਫੇਰੀ ’ਤੇ ਉਨ੍ਹਾਂ ਖਿਲਾਫ ਭਾਰੀ ਰੋਸ ਮੁਜ਼ਾਹਰੇ ਕੀਤੇ ਜਾਣਗੇ।

WRITTEN BY