ਨੂਰਪੁਰ ਬੇਦੀ 27 ਸਤੰਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ)-ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਅਸਾਲਤਪੁਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਧਾਵਾ ਬੋਲ ਕੇ ਚਾਰ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਏ ਜਾਣ ਦੀ ਸੂਚਨਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਬੀਤੀ ਰਾਤ ਪਿੰਡ ਦੇ ਰਾਮ ਅਵਤਾਰ ਪੁਤਰ ਹੁਕਮ ਚੰਦ ਦੇ ਘਰੋਂ ਗਹਿਣੇ ਅਤੇ ਕਪੜੇ ਚੋਰੀ ਕੀਤੇ ਹਨ ਜਦਕਿ ਸੋਹਨ ਸਿੰਘ ਪੁਤਰ ਸੁਖਰਾਮ ਦੇ ਘਰੋ 2500/- ਰੁਪਏ ਦੀ ਨਗਦੀ ਚੋਰੀ ਕੀਤੀ ਹੈ।ਇਸ ਤੋਂ ਇਲਾਵਾ ਚੋਰਾਂ ਨੇ ਭੁਪਿੰਦਰ ਸਿੰਘ ਪੁਤਰ ਦਲੀਪ ਚੰਦ ਦੇ ਘਰੋਂ ਅਟੈਚੀ ਚੋਰੀ ਕਰਕੇ ਛਾਣਬੀਣ ਕੀਤੀ ਗਈ ਕੀਤੀ।ਜਿਸ ਵਿਚ ਪਈਆਂ ਬਚਿਆਂ ਦੀਆਂ ਵਰਦੀਆਂ ਨੂੰ ਖਿਲਾਰ ਕੇ ਸੁਟ ਗਏ।ਚੋਰਾਂ ਨੇ ਗੁਰਚਰਨ ਸਿੰਘ ਪੁਤਰ ਰਾਮ ਦਾਸ ਦੇ ਘਰ ਵਿਖੇ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਘਰ ਵਾਲੇ ਸਮੇਂ ਸਿਰ ਜਾਗ ਜਾਣ ਕਾਰਨ ਚੋਰ ਭਜ ਗਏ।ਲੋਕਾਂ ਨੇ ਦਸਿਆ ਕਿ ਚੋਰਾਂ ਨੇ ਉਹਨਾਂ ਦੇ ਘਰ ਦਾ ਜਿੰਦਰਾ ਵੀ ਤੋੜਿਆ ਗਿਆ।ਚੋਰ ਵਲੋਂ ਵਰਤਿਆ ਗਿਆ ਇਕ ਚਿਟੇ ਰੰਗ ਦਾ ਕਪੜਾ ਵੀ ਮੌਕੇ ਤੇ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ।ਲੋਕਾਂ ਨੇ ਪਹਿਲਾਂ ਤਾਂ 100 ਤੇ 108 ਨੂੰ ਫੋਨ ਕੀਤਾ ਫੋਨ ਨਾਂ ਚੁੱਕਣ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿਤਾ । ਨੂਰਪੁਰ ਬੇਦੀ ਪੁਲਿਸ ਪਾਰਟੀ ਵਲੋਂ ਵੀ ਚੋਰੀ ਵਾਲੇ ਘਰਾਂ ਦਾ ਦੌਰਾ ਕੀਤਾ ਗਿਆ।ਇਸ ਮੌਕੇ ਲੋਕਾਂ ਨੇ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿਤੀ।ਪੀੜਤ ਲੋਕਾਂ ਨੇ ਦਸਿਆ ਕਿ ਚੋਰ ਉਹਨਾਂ ਦੇ ਕੋਠਿਆਂ ਤੋਂ ਵੀ ਇਕ ਦੂਜੇ ਦੇ ਘਰ ਵੜੇ।
ਪਿੰਡ ਅਸਾਲਤਪੁਰ ਵਿਖੇ ਬੀਤੀ ਰਾਤ ਚੋਰਾਂ ਨੇ 4 ਘਰਾਂ ’ਚ ਚੋਰੀ ਕੀਤੀ



