Skip to content
Independent perspectives. Global stories.
BREAKING

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਹੀਰ ਵਾਰਿਸ ਰਾਹੀ ਪੰਜਾਬੀ ਇਤਿਹਾਸ ਦੀ ਗੁਆਚੀ ਪੈੜ ਦੀ ਤਲਾਸ਼’ ਵਿਸ਼ੇ ’ਤੇ ਲੈਕਚਰ

Share this story

ਜਲੰਧਰ, 27 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਉਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾਂ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਠਹੀਰ ਵਾਰਿਸ ਰਾਹੀ ਪੰਜਾਬੀ ਇਤਿਹਾਸ ਦੀ ਗੁਆਚੀ ਪੈੜ ਦੀ ਤਲਾਸ਼ੂ ਵਿਸ਼ੇ ਤੇ ਪ੍ਰਭਾਵਸ਼ਾਲੀ ਲੈਕਚਰ ਕਰਾਇਆ ਗਿਆ। ਜਿਸ ਵਿਚ ਉਘੇ ਵਿਦਵਾਨ, ਚਿੰਤਕ ਤੇ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਮੁਖ ਵਕਤਾ ਵਜੋਂ ਹਾਜ਼ਰ ਹੋਏ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਡਾ. ਸੁਮੇਲ ਸਿੰਘ ਸਿੱਧੂ ਨੂੰ ਜੀ ਆਇਆ ਆਖਿਆ ਅਤੇ ਵਿਦਿਆਰਥੀਆਂ ਨਾਲ ਡਾ. ਸਿੱਧੂ ਦਾ ਰੂ-ਬ-ਰੂ ਕਰਾਉਂਦਿਆਂ ਕਿਹਾ ਕਿ ਜਿੱਥੇ ਡਾ. ਸੁਮੇਲ ਸਿੰਘ ਸਿੱਧੂ ਨੇ ਆਧੁਨਿਕ ਇਤਿਹਾਸ ਤੇ ਪੀਐਚ. ਡੀ. ਕੀਤੀ ਹੈ ਉਥੇ ਉਹ ਪੰਜਾਬੀ ਸਾਹਿਬ ਬਾਰੇ ਵੀ ਡੂੰਘਾ ਗਿਆਨ ਰਖਦੇ ਹਨ। ਡਾ. ਸੁਮੇਲ ਸਿੰਘ ਸਿੱਧੂ ਨੇ ਹੀਰ ਵਾਰਿਸ ਦਾ ਸਰਬਪੱਖੀ ਅਧਿਐਨ ਪ੍ਰਸਤੁਤ ਕਰਦਿਆਂ ਕਿਹਾ ਕਿ ਹੀਰ ਵਾਰਿਸ ਇਕ ਸ਼ਾਹਕਾਰ ਰਚਨਾ ਹੈ। ਇਹ ਸਿਰਫ ਇਸ਼ਕ ਦਾ ਕਿੱਸਾ ਨਹੀਂ ਸਗੋਂ ਪੰਜਾਬ ਨਾਲ ਸੰਬਧਿਤ ਇਤਿਹਾਸਕ, ਸਮਾਜਕ ਤੇ ਸਭਿਆਚਾਰਕ ਦਸਤਾਵੇਜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੀਰ ਸਾਹਿਤ ਦੀ ਮਹਾਨਤਾ ਇਸ ਗੱਲ ਵਿਚ ਵੀ ਹੈ ਕਿ ਇਸਨੂੰ ਗਦਰੀ ਬਾਬਿਆਂ, ਭਾਈ ਗੁਰਦਾਸ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਆਪਣੀਆਂ ਰਚਨਾਵਾਂ ਵਿਚ ਹਵਾਲਿਆਂ ਵਜੋਂ ਸ਼ਾਮਲ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਸੁਮੇਲ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਸਿੱਧੂ ਨੇ ਹੀਰ ਦੇ ਕਿੱਸੇ ਸੰਬੰਧੀ ਅਣਛੋਹੇ ਵਰਕਿਆਂ ਨੂੰ ਛੋਹਦਿਆਂ ਇਸ ਕਿੱਸੇ ਦੇ ਨਵੇਂ ਦ੍ਰਿਸ਼ਟੀਕੋਣ ਅਤੇ ਅਰਥਾਂ ਤੋਂ ਜਾਣੂ ਕਰਾਇਆ।ਜਿਸ ਤੋਂ ਨਾ ਸਿਰਫ ਕਾਲਜ ਵਿਦਿਆਰਥੀ ਨਵੀਂ ਗੱਲ ਸਿਖਣਗੇ ਸਗੋਂ ਖੋਜ ਦੇ ਖੇਤਰ ਵਿਚ ਕੰਮ ਕਰ ਰਹੇ ਖੋਜਾਰਥੀ ਵੀ ਨਵੀ ਸੇਧ ਲੈਣਗੇ। ਅੰਤ ਵਿਚ ਪ੍ਰਿੰਸੀਪਲ ਡਾ. ਸਮਰਾ ਤੇ ਵਿਭਾਗ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਡਾ. ਸੁਮੇਲ ਸਿੰਘ ਸਿੱਧੂ ਨੂੰ ਸਨਮਾਨਤ ਵੀ ਕੀਤਾ। ਇਸ ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਡਾ. ਪਰਦੀਪ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪੰਜਾਬੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਮੁਖੀ ਸਾਹਿਬਾਨ ਵੀ ਹਾਜ਼ਰ ਸਨ।

WRITTEN BY