ਅਕਾਲੀਆ ਵੱਲੋ ਅਲਾਟ ਕੀਤੇ ਪਲਾਟ ਕਾਂਗਰਸੀ ਵੱਲੋ ਧੱਕੇ ਨਾਲ ਖੋਹੇ ਜਾ ਰਹੇ ਹਨ : ਅਕਾਲੀ ਆਗੂ
ਝੁਨੀਰ, 27 ਸਤੰਬਰ (ਬਲਜੀਤ ਪਾਲ)- ਪਿੰਡ ਲਾਲਿਆਵਾਲੀ ਦੇ ਗਰੀਬ ਪਰਿਵਾਰਾਂ ਅਤੇ ਪੰਚਾਇਤ ਨੇ ਪਿੰਡ ਦੇ ਕਾਂਗਰਸੀਅ ਅਤੇ ਪ੍ਰਸ਼ਾਸਨ ਤੇ ਰਾਜਸੀ ਸਹਿ ਤੇ ਗਰੀਬਾਂ ਨੂੰ ਦਿੱਤੇ ਪੰਜ-ਪੰਜ ਮਰਲਿਆ ਦੇ ਪਲਾਂਟਾ ਖੋਹਣ ਦੇ ਦੋਸ਼ ਲਗਾਏ ਹਨ। ਪਿੰਡ ਦੀ ਸਰਪੰਚ ਹਰਬੰਸ ਕੌਰ, ਉਸ ਦੇ ਪਤੀ ਨਛੱਤਰ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਮਲਕੀਤ ਕੌਰ, ਕਰਮੋ ਕੌਰ ਅਤੇ ਜਸਵੰਤ ਕੌਰ ਆਦਿ ਨੇ ਦਸਿਆ ਕਿ 2016 ‘ਚ ਪਿੰਡ ਦੀ ਗ੍ਰਾਮ ਪੰਚਾਇਤ ਲਾਲਿਆਵਾਲੀ ਨੇ ਮਤਾ ਪਾਕੇ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਪੰਜ-ਪੰਜ ਮਰਲਿਆ ਦੇ ਪਲਾਂਟ ਦਿੱਤੇ ਸਨ ਜੋ ਬਲਾਕ ਪੰਚਾਇਤ ਅਫਸਰ ਅਤੇ ਡੀ.ਸੀ ਮਾਨਸਾ ਰਾਹੀ ਮਨਜੂਰ ਵੀ ਕਰਵਾਏ ਗਏ ਸਨ। ਜਿੱਥੇ ਪਲਾਂਟ ਕੱਟੇ ਗਏ ਸਨ ਉਸ ਜਗਾਂ ਤੇ ਪਿੰਡ ਦਾ ਨਿਕਾਸੀ ਪਾਣੀ ਆਦਿ ਜਮਾਂ ਹੋਕੇ ਬਹੁਤ ਬੁਰਾ ਹਾਲ ਹੁੰਦਾ ਸੀ ਤੇ ਗੰਦੇ ਪਾਣੀ ਤੇ ਮੱਛਰ-ਮੱਖੀ ਆਦਿ ਹੋਣ ਕਰਕੇ ਬਿਮਾਰੀਆਂ ਆਦਿ ਫੈਲਣ ਦਾ ਵੀ ਖਤਰਾ ਸੀ ਜਿਸ ਕਰਕੇ ਪਲਾਂਟ ਮਾਲਕਾ ਨੇ ਆਪੋ-ਆਪਣੇ ਪਲਾਂਟਾ ‘ਚ ਮਿੱਟੀ ਆਦਿ ਪਾਕੇ ਜਿੱਥੇ ਉਸ ਗੰਦ ਨੂੰ ਸਾਫ ਕੀਤਾ ਸੀ ਉਥੇ ਗਰੀਬ ਪਰਿਵਾਰਾਂ ਦੇ ਆਪਣੇ ਘਰ ‘ਚ ਰਹਿਣ ਦੇ ਸੁਪਨੇ ਪੂਰਾ ਹੋਇਆ ਜਾਪ ਰਿਹਾ ਸੀ।
ਕੁਝ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਅਵਾਸ ਯੋਜਨਾਂ ਤਹਿਤ ਮਕਾਨ ਬਣਾਉਣ ਲਈ ਫੰਡ ਜਾਰੀ ਕੀਤਾ ਗਿਆ ਸੀ।ਜਿਸ ਤਹਿਤ ਉਨਾਂ ਪਰਿਵਾਰਾਂ ਨੇ ਮਕਾਨ ਬਣਾਉਣ ਲਈ ਇੱਟਾਂ ਲਿਆਕੇ ਆਪਣੇ ਪਲਾਂਟਾਂ ‘ਚ ਰੱਖ ਲਈਆਂ ਸਨ ਪਰ ਗਰੀਬ ਰਿਵਾਰਾ ਦਾ ਘਰ ਬਣਾਉਣ ਦਾ ਸੁਪਨਾ ਰਾਜਨੀਤੀ ਦੀ ਭੇਟ ਚੜ੍ਹ ਗਿਆ । ਜਿਸ ਤਹਿਤ ਪਿੰਡ ਦੇ ਹੀ ਕੁਝ ਕਾਂਗਰਸੀਆਂ ਨੇ ਰਾਜਸੀ ਤਾਕਤ ਵਰਤਦਿਆ ਪ੍ਰਸ਼ਾਂਸਨ ਨਾਲ ਮਿਲੀਭੁਗਤ ਕਰਕੇ ਅੱਜ ਪੁਲਸ ਦੀ ਹਾਜਰੀ ਚ ਬਲਾਕ ਅਫਸਰ ਝੁਨੀਰ ਪਲਾਂਟਾ ਪਈਆਂ ਇੱਟਾਂ ਨੂੰ ਟਰਾਲੀਆਂ ‘ਚ ਭਰਕੇ ਚੁੱਕਣਾ ਸੁਰੂ ਕਰ ਦਿੱਤਾ। ਜਿਸ ਦੇ ਵਿਰੋਧ ‘ਚ ਪਿੰਡ ਵਾਸੀਆਂ ਅਤੇ ਗਰੀਬ ਪਰਿਵਾਰਾਂ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਪਿੰਡ ਦੇ ਹੀ ਕੁਝ ਵਿਅਕਤੀਆ ਅਤੇ ਪ੍ਰਸ਼ਾਂਸਨ ਦਾ ਕਹਿਣਾ ਸੀ ਕਿ ਇਹ ਪਲਾਂਟ ਤੇ ਗੈਰ ਕਾਨੂੰਨੀ ਕਬਜਾ ਕੀਤਾ ਹੋਇਆ ਹੈ। ਬੇੱਸਕ ਗਰੀਬ ਪਰਿਵਾਰਾਂ ਤੇ ਪੰਚਾਇਤ ਨੇ ਬਲਾਕ ਅਫਸਰ ਅਤੇ ਪੁਲਸ ਅਧਿਕਾਰੀਆ ਨੂੰ ਇੰਝ ਨਾ ਕਰਨ ਲਈ ਕਿਹਾ ਪਰ ਕਿਸੇ ਦੀ ਨਹੀ ਸੁਣੀ ਗਈ। ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਇਕ ਔਰਤ ਮਨਜੀਤ ਕੌਰ ਦੀਆਂ ਗਲੀਆਂ ਪਈਆਂ ਦੋ ਹਜ਼ਾਰ ਇਟਾਂ ਨੂੰ ਪ੍ਰਸ਼ਾਂਸਨ ਦੀ ਸ਼ਹਿ ਤੇ ਜਬਰਦਸਤੀ ਚੁੱਕਕੇ ਬੀਡੀਓ ਬਲਾਕ ਝੁਨੀਰ ਲੈ ਗਏ। ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰਾਂ ਵੱਲੋ ਵਿਰੋਧ ਕਰਨ ਤੇ ਇਕ ਵਾਰੀ ਤਾਂ ਬਲਾਕ ਅਫਸਰ ਚਾਰ ਦਿਨਾਂ ਬਾਅਦ ਆਉਣ ਦਾ ਕਹਿਕੇ ਚਲੇ ਗਏ। ਇਸ ਸਬੰਧੀ ਬਲਾਕ ਪੰਚਾਇਤ ਅਫਸਰ ਰਾਣਾਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਹ ਪਲਾਂਟ ਕਿਸੇ ਨੂੰ ਵੀ ਨਹੀ ਕੱਟੇ ਗਏ ਵੋਟਾਂ ਆਦਿ ਲੈਣ ਸਮੇਂ ਗਰੀਬ ਪਰਿਵਾਰਾਂ ਨੂੰ ਝੂਠੇ ਕਾਂਗਜ ਆਦਿ ਵਿਖਾਕੇ ਤੇ ਲਾਰੇ ਲਾਇਆਂ ਗਿਆ ਸੀ ਕਿ ਇਹ ਪਲਾਂਟ ਤੁਹਾਡੇ ਹਨ ਜੋ ਤੁਹਾਡੇ ਨਾਮ ਮਨਜੂਰ ਹੋ ਗਏ ਹਨ ਪਰ ਇਹ ਸਰਕਾਰੀ ਜਗਾ ਹੈ ਕੋਈ ਵੀ ਪਲ;ਾਂਟ ਕਿਸੇ ਦੇ ਨਾਅ ਨਹੀ ਬੋਲ ਰਿਹਾ ਅਸੀ ਗ੍ਰਾਮ ਪੰਚਾਇਤ ਨੂੰ ਵੀ ਕਹਿ ਚੁੱਕੇ ਹਾਂ ਕਿ ਜੇਕਰ ਉਨਾਂ ਕੋਲ ਕੋਈ ਲਿਖਤੀ ਮਨਜੂਰ ਹੈ ਤਾਂ ਵਿਖਾਉਣ ਪਰ ਕਿਸੇ ਨੇ ਕੁਝ ਵੀ ਨਹੀ ਵਿਖਾਇਆ।
ਉਧਰ ਪਿੰਡ ਦੇ ਸੀਨੀਅਰ ਅਕਾਲੀ ਆਗੂ ਦਾ ਕਹਿਣਾ ਹੈ ਕਿ ਸਾਡੇ ਕੋਲ ਸਭ ਕਾਂਗਜ ਹਨ ਪਰ ਪਿੰਡ ਦੇ ਹੀ ਕੁਝ ਵਿਅਕਤੀ ਰਾਜਸ਼ੀ ਦਬਾਅ ਪਾਕੇ ਪ੍ਰਸ਼ਾਂਸਨ ਦੇ ਜੋਰ ਤੇ ਗਰੀਬਾਂ ਨੂੰ ਦਿੱਤੇ ਪਲਾਂਟ ਖੋਹ ਰਹੇ ਹਨ ਜੋ ਅਸੀ ਕਿਸੇ ਵੀ ਹਾਲ ਨਹੀ ਹੋਣ ਦਿਆਗੇ। ਇਸ ਮੌਕੇ ਤੇਜ ਕੌਰ ਕੁਲਵੰਤ ਕੌਰ, ਕਰਮਜੀਤ ਕੌਰ, ਭੋਲਾ ਸਿੰਘ, ਦਿਆਲ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।



