Skip to content
Independent perspectives. Global stories.
BREAKING

ਮੋਟਰਸਾਈਕਲਾਂ ਦੀ ਟੱਕਰ ’ਚ ਇਕ ਜ਼ਖ਼ਮੀ-ਇਕ ਦੀ ਮੌਤ

Share this story

ਸਾਦਿਕ, 24 ਸਤੰਬਰ (ਗੁਰਵਿੰਦਰ ਔਲਖ)- ਪਿੰਡ ਦੀਪ ਸਿੰਘ ਵਾਲਾ ਤੋਂ ਕਾਨਿਆਂ ਵਾਲੀ ਨੂੰ ਜਾਣ ਵਾਲੀ ਸੜਕ ਤੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਸਿੱਧੀ ਟੱਕਰ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਗਿਆ। ਮਿਲੀ ਜਾਣਕਾਰੀ ਅਨੁਸਾਰ ਜੱਗਾ ਸਿੰਘ ਪੁੱਤਰ ਬੋਹੜ ਸਿੰਘ ਜੋ ਖੇਤਾਂ ਵਿਚ ਸਪਰੇਅ ਕਰਨ ਦਾ ਕੰਮ ਕਰਦਾ ਹੈ ਸਵੇਰ ਸਮੇਂ ਕਾਨਿਆਂ ਵਾਲੀ ਸੜਕ ਤੇ ਕਿਸੇ ਖੇਤ ਸਪਰੇਅ ਕਰਨ ਲਈ ਜਾ ਰਿਹਾ ਸੀ ਤੇ ਉਸ ਦੀ ਪਿੱਠ ਤੇ ਸਪਰੇਅ ਕਰਨ ਵਾਲਾ ਪੰਪ ਬੰਨ੍ਹਿਆ ਹੋਇਆ ਸੀ ਜਦੋਂ ਕਿ ਮ੍ਰਿਤਕ ਨਿਸ਼ਾਨ ਸਿੰਘ ਪੁੱਤਰ ਜੰਗੀਰ ਸਿੰਘ ਕਾਨਿਆਂ ਵਾਲੀ ਵਾਲੇ ਪਾਸਿਉਂ ਪਿੰਡ ਨੂੰ ਆ ਰਿਹਾ ਸੀ ਤੇ ਜਦੋਂ ਇਹ ਮੰਦਭਾਗੇ ਸਥਾਨ ਤੇ ਆਏ ਤਾਂ ਇਹਨਾਂ ਦੀ ਅਚਾਨਕ ਆਹਮੋ ਸਾਹਮਣੇ ਜਬਰਦਸਤ ਟੱਕਰ ਹੋ ਗਈ ਤੇ ਦੋਵੇਂ ਚਾਲਕ ਸਖ਼ਤ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਪਿੰਡ ਵਾਸੀਆਂ ਨੇ ਇਲਾਜ਼ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਪਹੁੰਚਾਇਆ ਜਿੱਥੇ ਨਿਸ਼ਾਨ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਜਦੋਂ ਕਿ ਜੱਗਾ ਸਿੰਘ ਜ਼ੇਰੇ ਇਲਾਜ਼ ਹੈ ਦੀ ਹਾਲਤ ਵੀ ਨਾਜੁਕ ਦੱਸੀ ਜਾ ਰਹੀ ਹੈ। ਮ੍ਰਿਤਕ ਨਿਸ਼ਾਨ ਸਿੰਘ ਜਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਓਪ ਚੇਅਰਮੈਨ ਅਮਰਜੀਤ ਸਿੰਘ ਔਲਖ ਦਾ ਅਤਿ ਨਜ਼ਦੀਕੀ ਸੀ ਨਾਲ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਸਰਪੰਚ ਗੁਰਦਾਸ ਸਿੰਘ, ਸਾਬਕਾ ਸਰਪੰਚ ਸ਼ਾਮ ਲਾਲ ਬਜਾਜ, ਬਿੱਟੂ ਗਿਰਧਰ, ਬੂਟਾ ਸਿੰਘ, ਹਰਪ੍ਰੀਤ ਸਿੰਘ ਔਲਖ, ਗੋਰਾ ਧਾਲੀਵਾਲ, ਹੀਰਾ ਸਿੰਘ ਸੰਧੂ, ਕਾਕਾ ਗਰੇਵਾਲ, ਸੁਖਚੈਨ ਸਿੰਘ, ਕੁਲਦੀਪ ਸਿੰਘ ਪੁਆਰ ਅਤੇ ਬਲਕਰਨ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਖ਼ਮੀਂ ਦੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਥਾਣਾ ਸਾਦਿਕ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

WRITTEN BY