ਚੀਮਾ ਮੰਡੀ, 17 ਸਤੰਬਰ (ਜਰਨੈਲ ਸਿੰਘ ਚੌਹਾਨ)- ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵ¤ਲੋਂ ਤੋਲਾਵਾਲ ਵਿਖੇ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਰੋਸ਼ ਰੈਲੀ ਕੀਤੀ ਗਈ।ਜਿਲਾ ਸਕ¤ਤਰ ਬਲਵੀਰ ਸਿੰਘ ਲੌਗੋਵਾਲ ਨੇ ਰੈਲੀ ਨੂੰ ਸੰਬੋਧਿਨ ਕਰਦਿਆ ਕਿਹਾ ਕਿ ਯੂਨੀਅਨ ਵ¤ਲੋ 5ਅਕਤੂਬਰ ਨੂੰ ਮਨਰੇਗਾ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਡੀ.ਸੀ.ਦਫਤਰ ਸੰਗਰੂਰ ਵਿਖੇ ਧਰਨਾ ਦਿਤਾ ਜਾ ਰਿਹਾ ਹੈ।ਜਿਸ ਵਿਚ ਮਨਰੇਗਾ ਦੇ ਪਿਛਲੇ ਬਕਾਏ ਜਾਰੀ ਕਰਵਾਉਣ ਲਈ ਅਤੇ ਪੂਰਾ ਸਾਲ ਕੰਮ ਯਕੀਨੀ ਬਣਾਉਣ, 10-10 ਮਰਲੇ ਪਲਾਟ,ਪੰਚਾਇਤੀ ਜਮੀਨ ਦਾ 1/3 ਹਿ¤ਸਾ ਮਜ਼ਦੂਰਾਂ ਲਈ, ਬਾਕੀ 2/3 ਗਰੀਬ ਅਤੇ ਛੋਟੇ ਕਿਸਾਨਾਂ ਨੂੰ ਦੇਣ,ਸ਼ਗਨ ਸ਼ਕੀਮ 51000, ਮਜ਼ਦੂਰਾਂ ਸਿਰ ਚੜੇ ਕਰਜ਼ੇ ਤੇ ਲੀਕ ਮਾਰਨ, ਰਾਸ਼ਨ ਡੀਪੂਆਂ ਤੇ ਸ਼ਸਤਾ ਰਾਸ਼ਨ, ਹ¤ਦਬੰਦੀ ਕਨੂੰਨ ਲਾਗੂ ਕਰਵਾਉਣਾ ਲਈ ਕਿਉ ਕਿ ਪੇਂਡੂ ਦਲਿਤ ਮਜ਼ਦੂਰ ਪਹਿਲਾਂ ਹੀ ਮਹਿੰਗਾਈ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਛ¤ਡ ਕੇ ਸੰਘਰਸ਼ ਦੇ ਰਾਹ ਤੁਰੋ ਫਿਰ ਹੀ ਤੁਹਾਡੇ ਹ¤ਕ ਮਿਲਣਗੇ।ਇਸ ਮੌਕੇ ਸੁਖਦੇਵ ਸਿੰਘ ਸੁ¤ਖੀ, ਨੇਕ ਸਿੰਘ, ਨਛ¤ਤਰ ਸਿੰਘ, ਛਿੰਦਰ ਕੌਰ, ਬਿੰਦਰ ਕੌਰ, ਹਮੀਰ ਕੌਰ, ਰਾਣੀ ਕੌਰ ਆਦਿ ਹਾਜ਼ਰ ਸਨ।
ਤੋਲਾਵਾਲ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ



