ਜਲੰਧਰ, 17 ਸਤੰਬਰ–ਹਾਲ ਹੀ ਵਿੱਚ ਜੇ.ਡਬਲਯੂ ਮੈਰਿਯਟ ਹੋਟਲ ਚੰਡੀਗੜ੍ਹ ਵਿਖੇ ‘ਪ੍ਰਾਈਡ ਆਫ਼ ਪੰਜਾਬ, ਹਰਿਆਣਾ ਐਂਡ ਹਿਮਾਚਲ’ ਐਵਾਰਡ ਫੰਕਸ਼ਨ ਹੋਇਆ। ਇਸ ਐਵਾਰਡ ਫੰਕਸ਼ਨ ਵਿੱਚ ਉਨ੍ਹਾਂ ਮਾਣ ਯੋਗ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਹੈਲੱਥ ਕੇਯਰ, ਖੇਡਾਂ, ਚੈਰਿਟੀ ਜਾਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ ਹੈ। ਇਸੇ ਤਰ੍ਹਾਂ ਦਿਲ ਦੇ ਰੋਗਾਂ (ਕਾਰਡਿਓਲੋਜੀ), ਹੱਡੀਆਂ ਦੇ ਰੋਗਾਂ (ਔਰਥੋਪੈਡਿਕਸ), ਫੈਮਿਲੀ ਮੈਡੀਸਿਨ, ਆਈ.ਵੀ.ਐਫ਼. ਅਤੇ ਬੇਔਲਾਦਪਨ ਦਾ ਇਲਾਜ਼ ਆਦਿ ਖੇਤਰਾਂ ਵਿੱਚ ਵੱਡਮੁੱਲਾ, ਭਰੋਸੇਯੋਗ ਤੇ ਬੇਹਤਰੀਨ ਚਿਕਤਸਾ ਸੇਵਾਵਾਂ ਯੋਗਦਾਨ ਦੇਣ ਵਾਲੀਆਂ ਮਾਣਯੋਗ ਸ਼ਖਸੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ। ਨਾਲ ਹੀ ਖੇਡਾਂ ਦੇ ਖੇਤਰ ’ਚ ਕ੍ਰਿਕਟ, ਹਾਕੀ, ਸ਼ੂਟਿੰਗ ਅਤੇ ਅਥਲੈਟਿਕਸ ਆਦਿ ਖੇਤਰਾਂ ਵਿੱਚ ਵਧੀਆ ਖੇਡ ਪ੍ਰਦਸ਼ਨ ਜਾਂ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਸਨਮਾਨ ਦੇ ਕੇ ਉਤਸ਼ਾਹਿਤ ਕੀਤਾ ਗਿਆ। ਜੇ.ਡਬਲਯੂ ਮੈਰਿਯਟ ਹੋਟਲ ਚੰਡੀਗੜ੍ਹ ’ਚੋ ਹੋਏ ਇਸੇ ਐਵਾਰਡ ਫੰਕਸ਼ਨ ਦੌਰਾਨ ਉਨ੍ਹਾਂ ਚੈਰੀਟੇਬਲ ਸੰਸਥਾਵਾਂ ਨੂੰ ਵੀ ਸਨਮਾਨ ਦਿੱਤਾ ਗਿਆ ਜਿਨ੍ਹਾਂ ਨੇ ਸ਼ਰੀਰਕ ਪੱਖੋਂ ਅਸਮਰੱਥ ਲੋਕਾਂ ਜਾਂ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਬੇਹਤਰੀ ਲਈ ਬਹੁਤ ਹੀ ਮਾਣਯੋਗ ਕੰਮ ਕੀਤਾ ਹੈ। ਹੈਲੱਥ ਕੇਯਰ ਦੇ ਖੇਤਰ ਵਿੱਚ ਪਿੱਛਲੇ 24 ਵਰ੍ਹਿਆਂ ਤੋਂ ਬੇਔਲਾਦਪਨ ਦੀਆਂ ਅੰਤਰਰਾਸ਼ਟਰੀ ਪੱਧਰੀ ਬੇਹਤਰੀਨ ਚਿਕਤਸਾ ਸੇਵਾਵਾਂ ਦੇਣ ਲਈ ਵਿਰਕ ਹਸਪਤਾਲ ਜਲੰਧਰ ਨੂੰ ਸਨਮਾਨਤ ਕੀਤਾ ਗਿਆ। ਇਹ ਸਨਮਾਨ ਵਿਰਕ ਹਸਪਤਾਲ ਜਲੰਧਰ ਦੇ ਪ੍ਰਮੁੱਖ ਸਾਈੰਟਿਫਿਕ ਲੈਬ ਡਾਇਰੈਕਟਰ ਡਾ. ਐਸ.ਪੀ.ਐਸ. ਵਿਰਕ ਅਤੇ ਡਾ. ਗੌਰਵਦੀਪ ਸਿੰਘ ਵਿਰਕ ਨੂੰ ‘ਹਿਮਾਚਲ ਪ੍ਰਦੇਸ਼ ਦੇ ਅਤਿ ਸਤਿਕਾਰਯੋਗ ਗਵਰਨਰ ਅਚਾਰਿਯਾ ਦੇਵਰੱਤ’ ਅਤੇ ‘ਮਨਿਸਟਰ ਆਫ਼ ਟੈਕਨੀਕਲ ਐਜ਼ੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਗਵਰਨਮੈਂਟ ਆਫ਼ ਪੰਜਾਬ’ – ਸ. ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਗਿਆ। ਵਰਨਣਯੋਗ ਹੈ ਕਿ ਵਿਰਕ ਹਸਪਤਾਲ ਜਲੰਧਰ ਵੱਲੋਂ ਫੰਕਸ਼ਨ ਵਿੱਚ ਇੱਕ ਵੀਡਿਓ ਕਲਿਪ ਵੀ ਵਿਖਾਈ ਗਈ ਜਿਸ ਵਿੱਚ ਵਿਰਕ ਹਸਪਤਾਲ ਜਲੰਧਰ ਵੱਲੋਂ ਪਿਛੱਲੇ 24 ਵਰ੍ਹਿਆਂ ਦੌਰਾਨ 15,000 ਹਜਾਰ ਤੋਂ ਵੀ ਵੱਧ ਮਰੀਜਾਂ ਨੂੰ ਸੰਤਾਨ ਸੁੱਖ ਪ੍ਰਦਾਨ ਕਰਨ ਦਾ ਵੇਰਵਾ ਪ੍ਰਸਤੁਤ ਕੀਤਾ ਗਿਆ। ਡਾ. ਐਸ.ਪੀ.ਐਸ. ਵਿਰਕ ਨੇ ਕਿਹਾ ਕਿ ਵਿਰਕ ਹਸਪਤਾਲ ਜਲੰਧਰ ਦੀ ਸਾਰੀ ਟੀਮ ਲਈ ਬੜੇ ਮਾਣ ਵਾਲੀ ਗੱਲ੍ਹ ਹੈ ਕਿ ਸਾਰੀ ਟੀਮ ਦੀਆਂ ਬੇਹਤਰੀਨ ਸੇਵਾਵਾਂ ਦੀ ਬਦੌਲਤ ‘ਪ੍ਰਾਈਡ ਆਫ਼ ਪੰਜਾਬ, ਹਰਿਆਣਾ ਐਂਡ ਹਿਮਾਚਲ ਦਾ ਐਵਾਰਡ ਵਿਰਕ ਹਸਪਤਾਲ ਜਲੰਧਰ ਨੂੰ ਮਿਲਿਆ।
ਵਿਰਕ ਹਸਪਤਾਲ ਜਲੰਧਰ ‘ਐਕਸੀਲੈਂਸ ਐਵਾਰਡ’ ਨਾਲ ਸਨਮਾਨਤ



