ਜਲੰਧਰ, 17 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਰਨਲ ਸੋਹੀ ਦੀ ਅਗਵਾਈ ਵਿਚ ਆਈ.ਜੀ.ਸੀ. ਸਿਲੈਕਸਨ ਅਤੇ ਟਰੇਨਿੰਗ ਕੈਂਪ, ਜਿਹੜਾ ਚਾਰ ਭਾਗਾਂ ਵਿਚ ਵੰਡ ਕੇ ਲਗਾਇਆ ਗਿਆ, ਇਸ ਦਾ ਦੂਜਾ ਕੈਂਪ ਮਿਤੀ 11 ਤੋਂ 16 ਸਤੰਬਰ ਤੱਕ ਕਾਲਜ ਵਿਖੇ ਲਗਾਇਆ ਗਿਆ ਹੈ, ਜਿਸ ਵਿਚ ਜਲੰਧਰ ਦੇ ਵੱਖ-ਵੱਖ ਕਾਲਜਾਂ ਦੇ 50 ਤੋਂ ਵੱਧ ਕੈਡਿਟਸ ਨੇ ਭਾਗ ਲਿਆ। ਕਾਲਜ ਦੇ ਐਨ.ਸੀ.ਸੀ. ਆਰਮੀ ਵਿੰਗ ਦੇ ਇੰਚਾਰਜ ਪ੍ਰੋ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਡਰਿੱਲ, ਗਾਰਡ ਆਫ ਆਨਰ, ਬੈਸਟ ਕੈਡਿਟ, ਫਾਇਰਿੰਗ ਅਤੇ ਫਲਾਈ ਏਰੀਆ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਅਤੇ ਮੁਕਾਬਲੇ ਵੀ ਕਰਾਏ ਗਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਅਜਿਹੇ ਕੈਂਪ ਲਾਉਣ ਨਾਲ ਜਿੱਥੇ ਖੇਤਰ ਸੰਬੰਧੀ ਵੱਡਮੁਲੀ ਜਾਣਕਾਰੀ ਮਿਲਦੀ ਹੈ, ਉ¤ਥੇ ਆਪਣੇ ਤੋਂ ਸੀਨੀਅਰ ਕੈਡਿਟਸ ਤੇ ਅਫਸਰ ਸਾਹਿਬਾਨ ਦੁਆਰਾ ਸਾਂਝੇ ਕੀਤੇ ਤਜਰਬਿਆਂ ਤੋਂ ਵੀ ਬਹੁਤ ਕੁਲ ਸਿਖਣ ਦਾ ਮੌਕਾ ਮਿਲਦਾ ਹੈ। ਇਸ ਲਈ ਅਹਿਜੇ ਕੈਂਪ ਕੈਡਿਟਸ ਨੂੰ ਵੱਧ ਤੋਂ ਵੱਧ ਲਗਾਉਣ ਚਾਹੀਦੇ ਹਨ। ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਮਨੌਹਰ ਸਿੰਘ ਵੀ ਹਾਜ਼ਰ ਸਨ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਆਈ.ਜੀ.ਸੀ. ਸਿਲੈਕਸ਼ਨ ਅਤੇ ਟਰੇਨਿੰਗ ਕੈਂਪ



