Skip to content
Independent perspectives. Global stories.
BREAKING

ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ : ਮਲੂਕਾ

Share this story

ਭਗਤਾ ਭਾਈ ਕਾ, 17 ਸਤੰਬਰ (ਸਵਰਣ ਸਿੰਘ)-ਸ੍ਰੀ ਗੁਟਕਾ ਸਾਹਿਬ ਦੀ ਕਸਮ ਖਾਕੇ ਪੰਜਾਬ ਦੇ ਲੋਕਾਂ ਨੂੰ ਸਿਰਫ ਚਾਰ ਹਫਤਿਆ ਅੰਦਰ ਪੰਜਾਬ ਨੂੰ ਨਸਾ ਮੁਕਤ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਨੇ ਆਪਣੀ ਕੈਨੇਡਾ ਫੇਰੀ ਤੋਂ ਵਾਪਿਸ ਪਰਤਣ ਉਪਰੰਤ ਸਥਾਨਕ ਨਗਰ ਪੰਚਾਇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਮੌਕੇ ਮਲੂਕਾ ਨੇ ਕਿਹਾ ਕਿ ਕਾਂਗਰਸ ਨੇ ਵੱਡੇ ਝੂਠੇ ਵਾਅਦੇ ਕਰਕੇ ਵੋਟਾਂ ਤਾ ਵਟੋਰ ਲਈਆਂ ਪਰ ਹੁਣ ਕਾਂਗਰਸ ਦੇ ਆਗੂ ਵਾਅਦੇ ਪੂਰੇ ਨਾ ਕਰ ਸਕਣ ਦੀ ਸੂਰਤ ’ਚ ਨਮੋਸੀਆਂ ਦਾ ਸਾਹਮਣਾ ਕਰਦੇ ਲੋਕਾਂ ਤੋਂ ਆਪਣਾ ਚਿਹਰਾ ਛੁਪਾਉਣ ਲੱਗ ਗਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਦੀ ਅਕਾਲੀ-ਭਾਜਪਾ ਸਰਕਾਰ ਉਪਰੰਤ ਕਾਂਗਰਸ ਨੂੰ ਰਾਜ ਨਸੀਬ ਹੋਇਆ ਹੈ, ਜਿਸ ਕਰਕੇ ਕਾਂਗਰਸ ਦੇ ਆਗੂ ਲੋਕਾਂ ਦਾ ਖਿਆਲ ਭੁੱਲ ਕੇ ਆਪਣੇ ਨਿੱਜੀ ਸੁਆਰਥਾਂ ਵਿੱਚ ਮਗਨ ਹੋ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਦੇ ਰਾਜ ਵਿੱਚ ਨਸ਼ਿਆ ਦਾ ਦੌਰ ਹੋਰ ਤੇਜੀ ਨਾਲ ਪ੍ਰਫੁੱਲਤ ਹੋ ਰਿਹਾ ਹੈ ਅਤੇ ਪੰਜਾਬ ਅੰਦਰ ਹਰਿਆਣਾ ਦੀ ਸਰਾਬ ਵੱਡੇ ਪੱਧਰ ’ਤੇ ਵਿਕ ਰਹੀ ਹੈ। ਜਿਸ ਕਰਕੇ ਅਗਲੇ ਸਾਲ ਸਰਾਬ ਦੇ ਹੋਣ ਵਾਲੇ ਠੇਕੇ ਲੈਣ ਨੂੰ ਤਿਆਰ ਨਹੀ ਹੋਵੇਗਾ ਅਤੇ ਜਿਸਦਾ ਨੁਕਸਾਨ ਪੰਜਾਬ ਸਰਕਾਰ ਨੂੰ ਹੋਣਾ ਤੈਅ ਹੈ।
ਇਸ ਮੌਕੇ ਰਾਕੇਸ ਕੁਮਾਰ ਗੋਇਲ ਪ੍ਰਧਾਨ ਨਗਰ ਪੰਚਾਇਤ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਜਗਮੋਹਣ ਲਾਲ ਗਰਗ ਪ੍ਰਧਾਨ, ਸੁਖਜਿੰਦਰ ਸਿੰਘ ਖਾਨਦਾਨ ਕੋਸਲਰ, ਬੂਟਾ ਸਿੰਘ ਭਗਤਾ ਕੋਸਲਰ, ਸੁਲੱਖਣ ਸਿੰਘ ਵੜਿੰਗ ਪ੍ਰਧਾਨ, ਅਮਰਜੀਤ ਸਿੰਘ ਮੈਂਬਰ, ਹਰਜਿੰਦਰ ਸਿੰਘ ਸਹੋਤਾ ਕੋਸਲਰ, ਸੁਖਮੰਦਰ ਸਿੰਘ ਯੂਥ ਆਗੂ ਆਦਿ ਹਾਜਰ ਸਨ।

WRITTEN BY