June 19, 2026 5:31 am

ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ

ਫਰੈਂਕਫਰਟ (ਜਰਮਨੀ), 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਜਰਮਨੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱੱਲੋਂ ਗੁਰਦੁਆਰਾ ਸਿੱੱਖ ਸੈਂਟਰ ਫਰੈਂਕਫਰਟ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱੱਖਾ, ਸਿੱੱਖ ਨਸਲਕੁਸ਼ੀ ਤੇ ਸਿੱੱਖ ਸੰਘਰਸ਼ ‘ਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਕੀਤਾ ਗਿਆ, ਜਿਸ ਵਿੱਚ ਸਿੱੱਖ ਸੰਗਤਾਂ ਨੇ ਵੱੱਡੇ ਪੱੱਧਰ ‘ਤੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਸਰਧਾਂਜ਼ਲੀ ਭੇਟ ਕੀਤੀ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਤੇ ਭਾਈ ਬਲਵਿੰਦਰ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਬਰਤਾਨੀਆ ਤੋਂ ਪਹੁੰਚੇ ਭਾਈ ਜਰਨੈਲ ਸਿੰਘ ਗਿੱੱਲ, ਭਾਈ ਸੁਲੱੱਖਣ ਸਿੰਘ ਕੰਗ ਤੇ ਭਾਈ ਨਿਰਮਲ ਸਿੰਘ ਦੇ ਕਵੀਸ਼ਰੀ ਜੱੱਥੇ ਨੇ ਸ਼ਹੀਦਾਂ ਦੇ ਇਤਿਹਾਸ ਨੂੰ ਪ੍ਰਸੰਗਾਂ ਰਾਹੀਂ ਪੇਸ਼ ਕੀਤਾ। ਮੰਚ ਦਾ ਸੰਚਾਲਨ ਕਰਦਿਆਂ ਭਾਈ ਗੁਰਦਿਆਲ ਸਿੰਘ ਲਾਲੀ ਨੇ ਵਿਸਥਾਰ ਨਾਲ ਅਜੋਕੇ ਪੰਥਕ ਹਾਲਾਤ ਬਾਰੇ ਰੌਸ਼ਨੀ ਪਾਈ। ਇਸ ਮੌਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਦਿਆਂ ਪੰਥਕ ਜਥੇਬੰਦੀਆਂ ਦੇ ਮੁਖੀਆਂ ਭਾਈ ਰਾਜਿੰਦਰ ਸਿੰਘ ਬੱੱਬਰ ਸੀਨੀਅਰ ਮੀਤ ਪ੍ਰਧਾਨ ਬੱੱਬਰ ਖਾਲਸਾ ਜਰਮਨੀ, ਭਾਈ ਗੁਰਮੀਤ ਸਿੰਘ ਖਨਿਆਨ ਪ੍ਰਧਾਨ ਸਿੱੱਖ ਫੈਡਰੇਸ਼ਨ ਜਰਮਨੀ, ਭਾਈ ਅਵਤਾਰ ਸਿੰਘ ਹੁੰਦਲ ਸੀਨੀਅਰ ਆਗੂ ਇੰਟਰਨੈਸ਼ਨਲ ਸਿੱੱਖ ਫੈਡਰੇਸ਼ਨ ਜਰਮਨੀ, ਭਾਈ ਸੋਹਨ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਤੇ ਦਲ ਖਾਲਸਾ ਦੇ ਮੁਖੀ ਭਾਈ ਸੁਰਿੰਦਰ ਸਿੰਘ ਸੇਖੋਂ ਸਣੇ ਸਮੂਹ ਬੁਲਾਰਿਆਂ ਨੇ ਆਪਣੇ ਸੰਬੋਧਨ ‘ਚ ਸਿੱੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਆਵਾਜ਼ ਉਠਾਈ। ਸਿੱੱਖ ਪੰਥ ਦੀ ਚੜ੍ਹਦੀ ਕਲਾ ਲਈ ਸ਼ਹੀਦ ਹੋਏ ਸਿੰਘਾਂ ਦਾ ਸੁਪਨਾ ਸਾਕਾਰ ਕਰਨ ਤੇ ਧਰਮ ਨੂੰ ਬਰਕਰਾਰ ਰੱੱਖਣ ਲਈ ਰਾਜ ਦਾ ਹੋਣਾ ਜ਼ਰੂਰੀ ਦੱੱਸਿਆ। ਉਨ੍ਹਾਂ ਕਿਹਾ ਸਿੱੱਖ ਸੰਘਰਸ਼ ‘ਚ ਖੜੋਤ ਨਹੀਂ ਆਈ ਪੈਂਤੜਾ ਬਦਲਿਆ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਘਲੋਟੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ‘ਤੇ ਪੰਥਕ ਜਥੇਬੰਦੀਆਂ ਨੂੰ ਏਕਤਾ ਦੀ ਵਧਾਈ ਦਿੱੱਤੀ। ਸਮਾਗਮ ‘ਚ ਭਾਈ ਲਖਵਿੰਦਰ ਸਿੰਘ ਮੱੱਲ੍ਹੀ ਪ੍ਰਧਾਨ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਜਤਿੰਦਰਬੀਰ ਸਿੰਘ ਪਧਿਆਣਾ, ਭਾਈ ਸੁਖਵਿੰਦਰ ਸਿੰਘ ਕੋਲੋਨ ਤੇ ਭਾਈ ਅਵਤਾਰ ਸਿੰਘ ਬੱੱਬਰ ਵੀ ਸ਼ਾਮਿਲ ਸਨ।

Send this to a friend