Skip to content
Independent perspectives. Global stories.
BREAKING

ਬੀ.ਡੀ.ਪੀ.ਓ ਮੋਰਿੰਡਾ ਨੇ ਜ਼ਿਮਨੀ ਚੋਣਾਂ ਦੌਰਾਨ ਨਿਰਵਿਰੋਧ ਚੁਣੇ ਗਏ 3 ਸਰਪੰਚਾਂ ਅਤੇ 2 ਪੰਚਾਂ ਨੂੰ ਸਹੁੰ ਚੁਕਾਈ

Share this story

ਮੋਰਿੰਡਾ, 16 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਬੀ.ਡੀ.ਪੀ.ਓ. ਬਲਾਕ ਮੋਰਿੰਡਾ ਅਧੀਨ ਗ੍ਰਾਮ ਪੰਚਾਇਤਾਂ ਦੀਆਂ ਖਾਲੀ ਹੋਈਆਂ ਸੀਟਾਂ ’ਤੇ ਕਰਵਾਈਆਂ ਜਿਮਨੀ ਚੋਣਾਂ ਦੌਰਾਨ ਚੁਣੇ ਗਏ 3 ਸਰਪੰਚਾਂ ਅਤੇ 2 ਪੰਚਾਇਤ ਮੈਬਰਾਂ ਨੂੰ ਮੈਡਮ ਹਰਿੰਦਰ ਕੌਰ ਬੀ.ਡੀ.ਪੀ.ਓ ਮੋਰਿੰਡਾ ਵੱਲੋ ਅਹੁਦਿਆਂ ਦੀ ਸਹੁੰ ਚੁਕਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫਸਰ ਮੋਰਿੰਡਾ ਝਰਮਲ ਸਿੰਘ ਨੇ ਦੱਸਿਆ ਕਿ ਬਲਾਕ ਮੋਰਿੰਡਾ ਦੇ 5 ਪਿੰਡਾ ਦੇ 3 ਸਰਪੰਚਾਂ ਅਤੇ 2 ਪੰਚਾਇਤ ਮੈਂਬਰ ਨਿਰਵਿਰੋਧ ਜਿੱਤ ਗਏ ਸਨ ਜਿਨ੍ਹਾ ਵਿੱਚ ਗ੍ਰਾਮ ਪੰਚਾਇਤ ਚਲਾਕੀ ਵਾਰਡ ਨੰਬਰ 1 ਤੋ ਪੰਚਾਇਤ ਮੈਂਬਰ ਹਰਬੰਸ ਸਿੰਘ, ਗ੍ਰਾਮ ਪੰਚਾਇਤ ਸਮਰੌਲੀ ਦੇ ਵਾਰਡ ਨੰਬਰ 4 ਤੋ ਪੰਚਾਇਤ ਮੈਂਬਰ ਸੌਦਾਗਰ ਸਿੰਘ, ਗ੍ਰਾਮ ਪੰਚਾਇਤ ਨਥਮਲਪੁਰ ਤੋ ਸਰਪੰਚ ਸੁਰਿੰਦਰ ਕੌਰ, ਗ੍ਰਾਮ ਪੰਚਾਇਤ ਧਨੌਰੀ ਤੋਂ ਸਰਪੰਚ ਤਰਸੇਮ ਸਿੰਘ ਅਤੇ ਗ੍ਰਾਮ ਪੰਚਾਇਤ ਬਲਦੇਵ ਨਗਰ (ਮੋਰਿੰਡਾ ਰੂਰਲ) ਸਰਪੰਚ ਰੂਪ ਰਤਨ ਚੁਣੇ ਗਏ ਸਨ ਜਿਨ੍ਹਾਂ ਨੂੰ ਅੱਜ ਡਿਪਟੀ ਕਮਿਸਨਰ-ਕਮ –ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਰੂਪਨਗਰ ਦੇ ਆਦੇਸ਼ਾ ਅਨੁਸਾਰ ਸਹੁੰ ਚੁਕਾਈ ਗਈ। ਉਨ੍ਹਾਂ ਦੱਸਿਆ ਕਿ ਪਿੰਡ ਮੜੌਲੀ ਕਲਾਂ ਵਿਖੇ ਵਾਰਡ ਨੰਬਰ 7 ਤੋ ਖਾਲੀ ਹੋਈ ਪੰਚਾਇਤ ਮੈਬਰ ਦੀ ਸੀਟ ਲਈ ਕਿਸੇ ਵੀ ਉਮੀਦਵਾਰ ਵੱਲੋ ਨਾਮਜਦਗੀ ਕਾਗਜ਼ ਦਾਖਲ ਨਹੀ ਕੀਤੇ ਗਏ ਜਿਸ ਕਾਰਨ ਇਹ ਸੀਟ ਖਾਲੀ ਹੀ ਹੈ।

WRITTEN BY