Skip to content
Independent perspectives. Global stories.
BREAKING

ਜ਼ਿਲ੍ਹੇ ਵਿਚ ਸੇਫ ਸਕੂਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਾਉਣ

Share this story

ਸ੍ਰੀ ਚਮਕੌਰ ਸਾਹਿਬ/ਮੋਰਿੰਡਾ/ਰੂਪਨਗਰ, 15 ਸਤੰਬਰ-ਜ਼ਿਲ੍ਹੇ ਵਿਚ ਸੇਫ ਸਕੂਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਾਉਣ ਅਧੀਨ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੈਡਮ ਰੂਹੀ ਦੁਗ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਦੇ ਵਖ ਵਖ ਸਕੂਲਾਂ ਵਿਚ ਚੈਕਿੰਗ ਕੀਤੀ ਸ਼੍ਰੀਮਤੀ ਰੂਹੀ ਦੁਗ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਨੇ ਦਸਿਆ ਕਿ ਉਨਾ ਵਲੋਂ ਭਾਈ ਨੰਦ ਲਾਲ ਖਾਲਸਾ ਪਬਲਿਕ ਸਕੂਲ ਮੋਰਿੰਡਾ, ਸਵਾਮੀ ਸ਼ਿਵਾ ਨੰਦ ਸਰਵ ਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਅਤੇ ਖਾਲਸਾ ਗਰਲਜ ਹਾਈ ਸਕੂਲ ਮੋਰਿੰਡਾ , ਰਾਜਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ , ਪੈਰਾ ਮਾਉਂਟ ਇੰਟਰਨੈਸ਼ਨਲ ਸਕੂਲ ਮੋਰਿੰਡਾ, ਗਰੀਨ ਵੇਜ਼ ਪਬਲਿਕ ਸਕੂਲ ਸ਼੍ਰੀ ਚਮਕੌਰ ਸਾਹਿਬ , ਰਿਵਰ ਸਾਈਡ ਇੰਟਰਨੈਸ਼ਨਲ ਸਕੂਲ ਸ਼੍ਰੀ ਚਮਕੌਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਮੈਡਮ ਦੁਗ ਨੇ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲੀ ਵਾਹਨਾਂ ਦੇ ਡਰਾਇਵਰਾਂ ਅਤੇ ਮਹਿਲਾ ਅਟੈਂਡੈਂਟਾਂ ਦੀ ਤੁਰੰਤ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਅਤੇ ਇਸ ਵੈਰੀਫਿਕੇਸ਼ਨ ਦਾ ਰਿਕਾਰਡ ਅਤੇ ਵੇਰਵੇ ਸਕੂਲਾਂ ਵਿਚ ਮੌਜੂਦ ਰੱਖਣ।ਉਨਾਂ ਇਹ ਵੀ ਹਦਾਇਤ ਕੀਤੀ ਕਿ ਸਕੂਲੀ ਵਾਹਨਾਂ ਨੂੰ ਸਕੂਲ ਕੈਂਪਸ ਅੰਦਰ ਖੜਾ ਕਰਕੇ ਬਚਿਆਂ ਨੂੰ ਵਾਹਨਾ ਵਿਚ ਚੜ੍ਹਾਇਆ ਅਤੇ ਉਤਾਰਿਆ ਜਾਵੇ। ਉਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਵਾਹਨਾਂ ਦੇ ਦਰਵਾਜਿਆਂ ਤੇ ਰੁਕਣ ਸਬੰਧੀ ਸਿਗਨਲ ਨਹੀ ਸਨ ਅਤੇ ਨਾ ਹੀ ਸਪੀਡ ਗਵਰਨਰ ਲਗੇ ਹੋਏ ਸੀ। ਉਨਾਂ ਇੰਨਾਂ ਸਕੂਲਾਂ ਨੂੰ ਇਸ ਸਬੰਧੀ ਬਣਦੀ ਕਾਰਵਾਈ ਤੁਰੰਤ ਕਰਨ ਲਈ ਕਿਹਾ।

 

WRITTEN BY