Skip to content
Independent perspectives. Global stories.
BREAKING

ਬਾਲਿਆਂਵਾਲੀ ਵਿਖੇ ਸ੍ਰੀ ਰਾਮ ਲੀਲਾ ਅੱਜ ਤੋਂ ਸ਼ੁਰੂ

Share this story

ਰਾਮਪੁਰਾ ਫੂਲ, 15 ਸਤੰਬਰ (ਮਨਪ੍ਰੀਤ ਗਿੱਲ, ਮਨਦੀਪ ਢੀਂਗਰਾ)- ਬਾਲਿਆਂਵਾਲੀ ਦੀ ਸਭ ਤੋਂ ਪੁਰਾਣੀ ਸੰਸਥਾ ਸ੍ਰੀ ਰਾਮ ਨਾਟਕ ਕਲੱਬ ਬਾਲਿਆਂਵਾਲੀ ਵੱਲੋਂ ਕੀਤੀ ਜਾ ਰਹੀ ਸ੍ਰੀ ਰਾਮ ਲੀਲਾ ਸਬੰਧੀ ਸਭ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਕਲੱਬ ਦੇ ਪ੍ਰਧਾਨ ਕੁਲਦੀਪ ਮਤਵਾਲਾ ਅਤੇ ਜਨਰਲ ਸਕੱਤਰ ਸੁਖਪ੍ਰੀਤ ਸ਼ਰਮਾਂ ਨੇ ਉਕਤ ਜਾਣਕਾਰੀ ਦੇਣ ਸਮੇਂ ਦੱਸਿਆ ਕਿ ਸ੍ਰੀ ਰਾਮ ਲੀਲਾ ਕਰਨ ਲਈ ਰਹਿਸਲ ਸਮੇਤ ਹੋਰ ਸਾਰੇ ਲੋੜੀਦੇ ਦੇ ਪ੍ਰਬੰਧ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਸ੍ਰੀ ਰਾਮ ਲੀਲਾ 16 ਸਤੰਬਰ ਤੋਂ ਸੁਰੂ ਹੋਵੇਗੀ, ਜਿਸਦਾ ਸਮਾਂ ਰਾਤ 8 ਤੋਂ 11 ਵਜੇ ਤੱਕ ਹੋਵੇਗਾ ਜੋ ਰਾਮ ਲੀਲਾ ਗਰਾਉੰਡ ਵਿਖੇ ਕੀਤੀ ਜਾਵੇਗੀ। ਜਿਸਨੂੰ ਵੇਖਣ ਲਈ ਹਜਾਰਾਂ ਦੀ ਗਿਣਤੀ ’ਚ ਦਰਸਕ ਪਹੁੰਚਦੇ ਹਨ।

WRITTEN BY