Skip to content
Independent perspectives. Global stories.
BREAKING

ਗੁਰਦੁਆਰਾ ਗੁਰਨਾਨਕਸਰ ਸਾਹਿਬ ਵਿਖੇ ਮਨਾਇਆ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ

Share this story

ਅਮਰਗੜ੍ਹ, 14 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)- ਬ੍ਰਹਮਗਿਆਨੀ ਸੰਤ ਬਾਬਾ ਵਿਸ਼ਾਵਾ ਸਿੰਘ ਜੀ ਦੇ ਤਪ ਅਸਥਾਨ ਗੁਰੂਦੁਆਰਾ ਗੁਰਨਾਨਕਸਰ ਸਾਹਿਬ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਸਿੱਖ ਕੌਮ ਅੰਦਰ ਬਾਬਾ ਜੀਵਨ ਸਿੰਘ ’ਰੰਘਰੇਟਾ ਗੁਰੂ ਕਾ ਬੇਟਾ’ ਦਾ ਮਾਣ ਹਾਸ਼ਿਲ ਕਰਨ ਵਾਲੇ ਮਹਾਨ ਜਰਨੈਲ ਦਾ ਜਨਮ ਦਿਹਾੜਾ ਬੜੀ ਧੂਮਧਾਮ ਅਤੇ ਸਰਧਾ ਪੂਰਵਕ ਮਨਾਇਆ ਗਿਆ। ਇਸ ਸਮੇਂ ਢਾਡੀ ਅਵਤਾਰ ਸਿੰਘ ਆਲਮ ਨਾਭਾ ਦੇ ਢਾਡੀ ਜਥੇ ਨੇਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਢਾਡੀ ਵਾਰਾਂ ਅਤੇ ਵਿਚਾਰਾਂ ਰਾਂਹੀ ਬਾਬਾ ਜੀਵਨ ਸਿੰਘ ਦੇ ਜੀਵਨ ਅਤੇ ਸਿੱਖ ਕੌਮ ਲਈ ਕੀਤੀ ਅਦੁੱਤੀ ਕੁਰਬਾਨੀ ਦਾ ਪ੍ਰਸੰਗ ਬਿਆਨ ਕਰਦਿਆਂ ਕਿਹਾ ਕਿ ਜਦੋਂ ਔਰਗਜੇਬ ਨੇਂ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਪਹੁੰਚੇ ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਹੀ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਵਾ ਦਿੱਤਾ ਤਾਂ ਹਜਾਰਾਂ ਦੀ ਭੀੜ ਵਿਚੋਂ ਬਾਬਾ ਜੀਵਨ ਸਿੰਘ ਨੇਂ ਗੁਰੂ ਪ੍ਰਤੀ ਪ੍ਰੇਮ ਵਸ ਆਪਣੀਂ ਜਾਨ ਦੀ ਪ੍ਰਵਾਹ ਨਾਂ ਕਰਦਿਆਂ ਗੁਰੂ ਕੇ ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਾਇਆ ਸੀ, ਬਾਲਗੁਰੂ ਗੋਬਿੰਦ ਰਾਏ ਨੇਂ ਆਪਣੀਂ ਹਿੱਕ ਨਾਲ਼ ਲਾਕੇ ’ਗੁਰੂ ਕੇ ਬੇਟੇ’ ਦੇ ਖ਼ਿਤਾਬ ਨਾਲ਼ ਨਿਵਾਜਿਆ ਸੀ ਪਰ ਅਫ਼ਸੋਸ ਅੱਜ ਕੌਮ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਸਿੱਖੀ ਅੰਦਰ ਉਹ ਮਾਣ ਸਤਿਕਾਰ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਉਹ ਅਸਲ ਹੱਕਦਾਰ ਹਨ।ਗੁਰੂਘਰਾਂ ਅੰਦਰ ਹੁੰਦੇ ਵਿਤਕਰਿਆ ਕਾਰਨ ਹੀ ਵੱਖੋ-ਵੱਖ ਜਾਤਾਂ ਨੂੰ ਅੱਡੋ-ਅੱਡ ਗੁਰਦੁਆਰੇ ਉਸਾਰਨੇ ਪਏ ਅਤੇ ਡੇਰਿਆਂ ਦਾ ਜਨਮ ਹੋਇਆ ਹੈ।ਪ੍ਰਬੰਧਕ ਕਮੇਟੀ ਅਤੇ ਆਪਣੇ ਵੱਲੋਂ ਹੈਡ ਗ੍ਰੰਥੀ ਵਿਸ਼ਾਖਾ ਸਿੰਘ ਨੇਂ ਆਈਆਂ ਸੰਗਤਾਂ ਅਤੇ ਪਹੁੰਚੇ ਢਾਡੀ ਜਥੇ ਦਾ ਧੰਨਵਾਦ ਕੀਤਾ।

WRITTEN BY