June 23, 2026 5:42 pm

ਮੁਜ਼ੱਫਰਨਗਰ ਦੇ ਰਲੀਫ ਕੈਂਪ ‘ਚ ਰਹਿ ਰਹੀ ਲੜਕੀ ਨਾਲ ਸਮੂਹਿਕ ਜਬਰ ਜਨਾਹ

ਨਵੀਂ ਦਿੱਲੀ, 4 ਨਵੰਬਰ (ਪੀ. ਟੀ. ਬਿਊਰੋ)- ਮੁਜ਼ੱਫਰਨਗਰ ‘ਚ ਇੱਕ ਰਾਹਤ ਕੈਂਪ ਵਿੱਚ ਰਹਿ ਰਹੀ ਲੜਕੀ ਨਾਲ ਦੋ ਨੌਜਵਾਨਾਂ ਨੇ ਖੇਤ ਵਿੱਚ ਲਿਜਾ ਕੇ ਸਮੂਹਿਕ ਜਬਰ ਜਨਾਹ ਕੀਤਾ। ਘਟਨਾ ਦੇ ਬਾਅਦ ਤੋਂ ਹੀ ਇਲਾਕੇ ਵਿੱਚ ਤਣਾਅ ਹੈ। ਮਾਮਲੇ ਦੀ ਰਿਪੋਰਟ ਦਰਜ ਕਰ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਜਦੋਂ ਉਹ ਕੈਂਪ ਤੋਂ ਬਾਹਰ ਗਈ ਤਾਂ ਸਚਿਨ ਤੇ ਸੁਨੀਲ ਨਾਮ ਦੇ ਦੋ ਨੌਜਵਾਨਾਂ ਨੇ ਉਸ ਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ। ਏਨਾ ਹੀ ਨਹੀਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ ਦੇ ਮੁਤਾਬਕ ਡਾਕਟਰੀ ਜਾਂਚ ‘ਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉੱਧਰ, ਘਟਨਾ ਤੋਂ ਬਾਅਦ ਤੋਂ ਇਲਾਕੇ ਵਿੱਚ ਮਾਹੌਲ ਗਰਮਾ ਗਿਆ ਹੈ।

Send this to a friend