ਹੁਣ ਲੰਦਨ ਵਿਚ ਆਪਣਾ ਧੰਦਾ ਨਹੀਂ ਚਲਾ ਸਕੇਗਾ
ਨਵੀਂ ਦਿਲੀ, 13 ਸਤੰਬਰ- ਭਾਰਤ ਦੇ ਮੋਸਟ ਵਾਂਟਿਡ ਦਾਊਦ ਇਬਰਾਹੀਮ ਦੀ ਯੂਕੇ ਵਿੱਚ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਜ਼ਬਤ ਹੋ ਗਈ ਹੈ।ਦਾਊਦ ਫ਼ਿਲਹਾਲ ਪਾਕਿਸਤਾਨ ਵਿਚ ਰਹਿ ਰਿਹਾ ਹੈ। ਬ੍ਰਿਟੇਨ ਦੀ ਸਰਕਾਰ ਨੇ ਆਰਥਿਕ ਪਾਬੰਦੀਆਂ ਦੀ ਆਪਣੀ ਲਿਸਟ ਵਿਚ ਦਾਊਦ ਇਬਰਾਹੀਮ ਦੀ ਕਰੋੜਾਂ ਦੀ ਸੰਪਤੀਆਂ ਸ਼ਾਮਲ ਕੀਤਾ ਸੀ।ਭਾਰਤ ਦਾ ਇਹ ਗੁਨਾਹਗਾਰ ਹੁਣ ਲੰਦਨ ਵਿਚ ਆਪਣਾ ਧੰਦਾ ਨਹੀਂ ਚਲਾ ਸਕੇਗਾ। ਇਸ ਤੋਂ ਇਲਾਵਾ ਪਹਿਲਾਂ ਮੋਦੀ ਸਰਕਾਰ ਦੇ ਕਹਿਣ ਉਤੇ ਯੂ.ਏ.ਆਈ. ਨੇ ਵੀ ਦਾਊਦ ਦੀ 15 ਹਜ਼ਾਰ ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ। ਪਿਛਲੇ ਮਹੀਨੇ ਅਗਸਤ ਵਿਚ ਬ੍ਰਿਟੇਨ ਸਰਕਾਰ ਨੇ ਟ੍ਰੇਜ਼ਰੀ ਵਿਭਾਗ ਨੇ ਲਿਸਟ ਜਾਰੀ ਕੀਤੀ ਸੀ। ਇਸ ਲਿਸਟ ਵਿਚ ਦਾਊਦ ਦੇ ਤਿੰਨ ਟਿਕਾਣੇ ਤੇ 21 ਉਪ ਨਾਮਾਂ ਦਾ ਜ਼ਿਕਰ ਹੈ। ਦਾਊਦ ਨੇ 21 ਨਾਮ ਬਦਲ ਕੇ ਜਾਇਦਾਦਾਂ ਖ਼ਰੀਦੀਆਂ ਸੀ। ਲਿਸਟ ਮੁਤਾਬਕ ਦਾਊਦ ਦੇ ਪਾਕਿਸਤਾਨ ਵਿਚ ਤਿੰਨ ਪਤੇ ਹਨ।ਲੰਦਨ ਵਿਚ ਦਾਊਦ ਨੇ ਜਿਹੜੇ ਕਰੋੜਾਂ ਦੇ ਹੋਟਲ, ਮੌਲ ਤੇ ਘਰ ਖ਼ਰੀਦੇ ਸੀ, ਉਹ ਉਸ ਦੇ ਹਥ ਤੋਂ ਨਿਕਲ ਜਾਣਗੇ।ਇਸ ਦੇ ਇਲਾਵਾ ਸ਼ੇਫਡਰਸ ਬੁਸ਼, ਰੋਮਫੋਰਡ ਕ੍ਰੋਆਦੋ ਵਿਚ ਹੋਟਲ ਤੇ ਜਾਇਦਾਦਾਂ ਹਨ।



