ਦੁਬਈ, 4 ਨਵੰਬਰ (ਪੀ.ਟੀ.)-ਟੀਮ ਇੰਡੀਆ ਦੇ ਸ਼ਾਨਦਾਰ ਬੱਲੇਬਾਜ਼ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਬਣ ਗਏ ਹਨ। ਆਸਟ੍ਰੇਲੀਆ ਖਿਲਾਫ਼ ਵਨਡੇ ਸੀਰੀਜ਼ ਵਿਚ ਧਮਾਕੇਦਾਰ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ 38 ਅੰਕਾਂ ਨਾਲ ਪਹਿਲੀ ਵਾਰੀ ਇਸ ਸਥਾਨ ‘ਤੇ ਪਹੁੰਚਿਆ ਹੈ। ਇਸ ਤੋਂ ਪਹਿਲਾਂ ਉਹ ਚੌਥੇ ਸਥਾਨ ‘ਤੇ ਸੀ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਇਸ ਸੀਰੀਜ਼ ਵਿਚ 344 ਦੌੜਾਂ ਬਣਾਈਆਂ ਸਨ। ਪੁਣੇ ਵਿਚ ਉਸ ਨੇ 61, ਜੈਪੁਰ ਵਿਚ 100, ਮੋਹਾਲੀ ਵਿਚ 68 ਅਤੇ ਨਾਗਪੁਰ ਵਿਚ 115 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਵਿਰਾਟ ਕੋਹਲੀ ਨੇ ਸਭ ਨੂੰ ਹੈਰਾਨ ਕੀਤਾ ਸੀ।