Skip to content
Independent perspectives. Global stories.
BREAKING

ਵੂਮੈਨ ਸੈਲ ਬਟਾਲਾ ਦੀ ਨਵੀਂ ਟੀਮ ਦਾ ਗਠਨ

Share this story

ਬਟਾਲਾ, 11 ਸਤੰਬਰ (ਅਰਵਿੰਦਰ ਮਠਾਰੂ)–ਪੰਜਾਬ ਸਰਕਾਰ ਵੱਲੋਂ ਵੂਮੈਨ ਸੈਲ ਬਟਾਲਾ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਵੂਮੈਨ ਸੈਲ ‘ਚ ਆਏ ਝਗੜਿਆਂ ਦਾ ਨਿਪਟਾਰਾ ਕਰਨ ਲਈ ਪੁਲਿਸ ਦਾ ਸਹਿਯੋਗ ਕਰੇਗੀ। ਨਵੇਂ ਕਮੇਟੀ ਮੈਂਬਰਾਂ ਨੂੰ ਅੱਜ ਬਟਾਲਾ ਵਿਖੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਅਤੇ ਡੀ.ਐਸ.ਪੀ. ਸ੍ਰੀ ਹਰੀਸ਼ਰਨ ਸ਼ਰਮਾਂ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ। ਇਸ ਨਵੀਂ ਟੀਮ ‘ਚ ਵੱਖ-ਵੱਖ ਖੇਤਰਾਂ ਦੀਆਂ ਨਾਮੀ ਹਸਤੀਆਂ ਨੂੰ ਲਿਆ ਗਿਆ ਹੈ। ਨਵੇਂ ਕਮੇਟੀ ਮੈਂਬਰਾਂ ‘ਚ ਉਘੀ ਸਮਾਜ ਸੇਵਕਾ ਸ਼੍ਰੀਮਤੀ ਅਰੁਨਾਂ ਸ਼ਰਮਾਂ, ਸੁਵਿੰਦਰ ਸਿੰਘ ਭਾਗੋਵਾਲੀਆ ਰਿਟਾਇਡ ਡੀ.ਪੀ.ਆਰ.ਓ, ਸ਼ਕਤੀ ਮਹਾਜਨ ਪ੍ਰਧਾਨ ਮਹਾਜਨ ਸਭਾ ਬਟਾਲਾ, ਸਮਾਜ ਸੇਵਕਾ ਸ੍ਰੀਮਤੀ ਰੇਖਾ, ਰਿਟਾਇਡ ਅਧਿਆਪਕ ਕੁੱਲਭੂਸ਼ਣ, ਪੱਤਰਕਾਰ ਸਰਬਜੀਤ ਸਿੰਘ ਕਲਸੀ, ਪੱਤਰਕਾਰ ਸ਼ਰਨਜੀਤ ਸਿੰਘ, ਇੰਦਰਜੀਤ ਸਿੰਘ ਅਨਮੋਲ ਪ੍ਰਧਾਨ ਕਬੀਰ ਸਭਾ ਬਟਾਲਾ, ਸਮਾਜ ਸੇਵਕ ਹੀਰਾ ਅੱਤਰੀ, ਰਿਟਾਇਡ ਪ੍ਰਿੰਸੀਪਲ ਸਾਂਈ ਦਾਸ, ਅਧਿਆਪਕ ਪੀਟਰ ਮਸੀਹ ਅਤੇ ਰਿਟਾਇਡ ਬੈਂਕ ਮੈਨੇਜਰ ਰਤਨ ਲਾਲ ਨੂੰ ਸ਼ਾਮਲ ਕੀਤਾ ਗਿਆ ਹੈ। ਨਵੇਂ ਕਮੇਟੀ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਇਹ ਸਾਰੇ ਹੀ ਕਮੇਟੀ ਮੈਂਬਰ ਵੱਖ-ਵੱਖ ਖੇਤਰਾਂ ‘ਚ ਆਪਣਾ ਮੁਕਾਮ ਰੱਖਣ ਵਾਲੇ ਹਨ ਅਤੇ ਇਹ ਟੀਮ ਆਪਣੇ ਜੀਵਨ ਦੇ ਤਜ਼ਰਬੇ ਨਾਲ ਲੋਕਾਂ ਦੇ ਮਸਲੇ ਹੱਲ ਕਰਨ ‘ਚ ਆਪਣਾ ਹਾਂ ਪੱਖੀ ਯੋਗਦਾਨ ਪਾਵੇਗੀ।

WRITTEN BY