ਜਲੰਧਰ, 11 ਸਤੰਬਰ (ਪੰਜਾਬ ਟਾਇਮਜ਼ ਬਿਊਰੋ)–ਦੋਆਬਾ ਕਾਲਜ ਦੇ ਯੋਗ ਅਤੇ ਧਿਆਨ ਕੇਂਦਰ ਵੱਲੋਂ ਸੁਦਰਸ਼ਨ ਕ੍ਰਿਆ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਆਰਟ ਆਫ ਲਿਵਿੰਗਦ ਦੇ ਦੇਵਾਂਸ਼ ਭਾਸਕਰ ਮੁਖ ਵਕਤਾ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਵਾਈਸ ਪ੍ਰਿੰਸੀਪਲ ਪ੍ਰੋ. ਨੀਰਜ ਜੈਨ, ਡਾ. ਰਘਬੀਰ ਸਿੰਘ-ਸੰਯੋਜਕ, ਪ੍ਰੋ ਗਰਿਮਾ, ਪ੍ਰੋ. ਸੁਰੇਸ਼ ਮਾਗੋ, ਪ੍ਰੋ. ਪੁਨੀਤ ਕਾਲੜਾ, ਪ੍ਰਾਧਿਆਪਕਾਂ ਅਤੇ 60 ਵਿਦਿਆਰਥੀਆਂ ਨੇ ਕੀਤਾ।
ਦੇਵਾਂਸ਼ ਭਾਸਕਰ ਨੇ ਹਾਜਰੀ ਨੂੰ ਦੱਸਿਆ ਕਿ ਸੁਦਰਸ਼ਨ ਕ੍ਰਿਆ ਸਾਹ ਲੈਣ ਦੀ ਪ੍ਰਕ੍ਰਿਆ ਹੈ ਜਿਸ ਨੂੰ ਰੋਜਾਨਾ ਤਿੰਨ ਘੰਟੇ ਕਰਨ ਨਾਲ ਵਿਅਕਤੀ 6 ਮਹੀਨੇ ਵਿੱਚ ਪੂਰੀ ਤਰ੍ਹਾਂ ਨਾਲ ਸਿੱਖ ਕੇ ਆਪਣੇ ਜੀਵਨ ਨੂੰ ਬੇਹਤਰ ਬਣਾ ਸਖਦਾ ਹੈ ਅਤੇ ਆਪਣੇ ਮਨ ਨੂੰ ਵਰਤਮਾਨ ਪਲ ਵਿੱਚ ਕੰਟਰੋਲ ਕਰਕੇ ਸ਼ਾਤ ਰੱਖਣਾ ਸਿੱਖ ਸਕਦਾ ਹੈ।
ਦੋਆਬਾ ਕਾਲਜ ਵਿਖੇ ਸੁਦਰਸ਼ਨ ਕਿਰਿਆ ’ਤੇ ਸੈਮੀਨਾਰ



