ਨਵੇਂ ਅਧਿਐਨ ਦੌਰਾਨ ਸਾਹਮਣੇ ਆਏ ਹੈਰਾਨੀਜਨਕ ਅੰਕੜੇ

ਚੰਡੀਗੜ੍ਹ, 10 ਸਤੰਬਰ- ਪੰਜਾਬ ਵਿ¤ਚ ਬੇਸ਼ੱਕ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵ¤ਡੇ ਨਸ਼ਾ ਕਾਰੋਬਾਰੀ ਜਾ ਤਾਂ ਨਸ਼ੇ ਦਾ ਕਾਰੋਬਾਰ ਬੰਦ ਕਰ ਚੁ¤ਕੇ ਹਨ ਤੇ ਜਾ ਫਿਰ ਉਨ੍ਹਾਂ ਤ¤ਕ ਸਪਲਾਈ ਪਹੁੰਚ ਨਹੀਂ ਪਾ ਰਹੇ ਪ੍ਰੰਤੂ ਨਸ਼ੇ ਦੇ ਇਸਤੇਮਾਲ ਸਬੰਧੀ ਜਾਰੀ ਹੋਏ ਨਵੇਂ ਅੰਕੜੇ ਕਾਫੀ ਹੈਰਾਨੀਜਨਕ ਹਨ। ਇਨ੍ਹਾਂ ਅੰਕੜਿਆਂ ਮੁਤਾਬਿਕ ਪੰਜਾਬ ਦੇ ਨੌਜੁਆਨ ਹਾਲੇ ਵੀ ਨਸ਼ੇ ਦੀ ਦਲਦਲ ਵਿੱਚ ਜਾ ਰਹੇ ਹਨ। ਪੀ.ਜੀ.ਆਈ. ਦੀ ਸਾਇਕੇਟ੍ਰੀ ਵਿਭਾਗ ਦੀ ਸਟ¤ਡੀ ਨੇ ਤਾਂ ਚੰਡੀਗੜ੍ਹ ਵਰਗੇ ਖੂਬਸੁਰਤ ਸ਼ਹਿਰ ਨੂੰ ਵੀ ਨੂੰ ਨਸ਼ੇ ਵਿਚ ਉਡਦਾ ਦਿਖਾਇਆ ਹੈ। ਅਧਿਐਨ ਮੁਤਾਬਿਕ ਪੰਜਾਬ ’ਚ 6 ਵਿਚੋਂ 1 ਵਿਅਕਤੀ ਨਸ਼ੇੜੀ ਹੈ, ਜਦੋਂ ਕਿ ਚੰਡੀਗੜ੍ਹ ਵਿਚ 15 ਵਿਚੋਂ 1 ਵਸਨੀਕ ਨਸ਼ੇੜੀ ਦ¤ਸਿਆ ਗਿਆ ਹੈ।ਅੰਕੜਿਆਂ ਮੁਤਾਬਿਕ ਚੰਡੀਗੜ੍ਹ ਦੇ 7 ਹਜ਼ਾਰ ਲੋਕ ਅਫੀਮ ਦੇ ਆਦੀ ਹਨ। ਚੰਡੀਗੜ੍ਹ ਦੇ ਡਰ¤ਗ ਯੂਜ਼ਰਜ਼ ਓਪੀਆਡ ਦਾ ਇੰਜੈਕਸ਼ਨ ਲੈ ਰਹੇ ਹਨ, ਜਦਕਿ ਪੰਜਾਬ ਵਿਚ ਹੈਰੋਇਨ ਇੰਜੈਕਸ਼ਨ ਦੇ ਰੂਪ ਵਿਚ ਲਈ ਜਾ ਰਹੀ ਹੈ।ਚੰਡੀਗੜ੍ਹ ਵਿਚ ਸ਼ਰਾਬ, ਤੰਬਾਕੂ ਦੀ ਵੀ ਕਾਫੀ ਮਾਤਰਾ ਵਿਚ ਵਰਤੋਂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿਚ ਨਸ਼ੇ ਲਈ ਸਭ ਤੋਂ ਵ¤ਧ ਇਸਤੇਮਾਲ ਸ਼ਰਾਬ ਦਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਗਰਟ, ਬੀੜੀ ਤੇ ਜਰਦੇ ਦਾ ਸੇਵਨ ਵੀ ਕੀਤਾ ਜਾਂਦਾ ਹੈ। ਚੰਡੀਗੜ੍ਹ ਵਿਚ 14000 ਲੋਕ ਸ਼ਰਾਬ ਪੀਂਦੇ ਹਨ, ਜਦਕਿ 18000 ਲੋਕਾਂ ਨੇ ਤੰਬਾਕੂ ਦੇ ਸੇਵਨ ਦੀ ਗ¤ਲ ਕਬੂਲੀ ਹੈ।ਪੰਜਾਬ ਵਿਚ ਘਰ-ਘਰ ਕੀਤੇ ਗਏ ਸਰਵੇ ਵਿਚ ਪਤਾ ਲ¤ਗਾ ਹੈ ਕਿ ਦਿਹਾਤੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਸ਼ਹਿਰੀ ਲੋਕਾਂ ਦੇ ਮੁਕਾਬਲੇ ਵਧੇਰੇ ਨਸ਼ਾ ਕਰਦੇ ਹਨ। ਪੰਜਾਬ ਦੇ 22 ਲ¤ਖ ਤੋਂ ਵ¤ਧ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ, ਜਦਕਿ 16 ਲ¤ਖ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਸਟ¤ਡੀ ਕਹਿੰਦੀ ਹੈ ਕਿ 92 ਲੋਕਾਂ ਵਿਚੋਂ ਇਕ ਅਜਿਹਾ ਮਿਲਿਆ, ਜਿਸ ਨੇ 12 ਮਹੀਨਿਆਂ ਵਿਚ ਘ¤ਟੋ-ਘ¤ਟ ਇਕ ਵਾਰ ਗੈਰ-ਕਾਨੂੰਨੀ ਨਸ਼ੇ ਦਾ ਸੇਵਨ ਕੀਤਾ ਹੈ। 87 ਵਿਚੋਂ ਇਕ ਵਿਅਕਤੀ ਅਜਿਹਾ ਮਿਲਿਆ ਹੈ, ਜੋ ਨਸ਼ੀਲੀਆਂ ਦਵਾਈਆਂ ਲੈ ਰਿਹਾ ਹੈ। ਇਕ ਲ¤ਖ ਆਬਾਦੀ ਅਜਿਹੀ ਮਿਲੀ ਹੈ,ਜੋ ਅਫੀਮ ਦਾ ਸੇਵਨ ਕਰਦੀ ਹੈ। 33 ਵਿਚੋਂ ਇਕ ਵਿਅਕਤੀ ਅਜਿਹਾ ਮਿਲਿਆ, ਜੋ ਨਸ਼ਿਆਂ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਹੈ। 10 ਵਿਚੋਂ ਇਕ ਵਿਅਕਤੀ ਨਸ਼ੇ ਕਾਰਨ ਬੀਮਾਰੀ ਦਾ ਇਲਾਜ ਕਰਵਾ ਰਿਹਾ ਹੈ। 50 ਵਿਚੋਂ ਇਕ ਅਜਿਹਾ ਵਿਅਕਤੀ ਮਿਲਿਆ, ਜਿਸ ਨੂੰ ਨਸ਼ੇ ਕਾਰਨ ਦਿਮਾਗੀ ਬੀਮਾਰੀ ਹੋ ਗਈ ਹੈ। 4 ਵਿਚੋਂ ਇਕ ਵਿਅਕਤੀ ਅਜਿਹਾ ਮਿਲਿਆ, ਜੋ ਨਸ਼ੇ ਕਾਰਨ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ ਹੈ।ਨਸ਼ਾ ਕਰਨ ਵਾਲਿਆਂ ਵਿਚ ਸਭ ਤੋਂ ਵ¤ਡੀ ਗਿਣਤੀ 20 ਤੋਂ ਲੈ ਕੇ 30 ਸਾਲ ਤਕ ਦੀ ਉਮਰ ਦੇ ਲੋਕਾਂ ਦੀ ਮਿਲੀ ਹੈ, ਹੈਲਥ ਰਿਸਰਚ ਇੰਡੀਆ ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੂੰ ਉਨ੍ਹਾਂ ਨੇ ਸਟ¤ਡੀ ਸਬੰਧੀ ਪ੍ਰਸਤਾਵ ਦਿ¤ਤਾ ਸੀ। ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਦੇ ਤਿੰਨ ਕਾਲਜਾਂ ਅੰਮ੍ਰਿਤਸਰ, ਪਟਿਆਲਾ ਤੇ ਫਰੀਦਕੋਟ ਦੇ ਸਾਇਕੇਟ੍ਰੀ ਵਿਭਾਗ ਤੋਂ ਇਲਾਵਾ ਅੰਮ੍ਰਿਤਸਰ ਦੇ ਨੈਸ਼ਨਲ ਸੈਂਟਰ ਹੈਲਥ ਇੰਸਟੀਚਿਊਟ ਦੇ ਨਾਲ ਮਿਲ ਕੇ ਰਿਸਰਚ ਕੀਤੀ ਗਈ।ਲੋਕਾਂ ਦੇ ਘਰ ਜਾ ਕੇ ਅਪ੍ਰਤ¤ਖ ਤਰੀਕਿਆਂ ਤੋਂ ਇਲਾਵਾ ਹਸਪਤਾਲਾਂ, ਡਰ¤ਗ ਡੀ-ਅਡਿਕਸ਼ਨ ਸੈਂਟਰ ਤੇ ਸੰਸਥਾਵਾਂ ਦੀ ਮਦਦ ਨਾਲ ਨਸ਼ੇੜੀਆਂ ਦੇ ਅੰਕੜੇ ਜੁਟਾਏ ਗਏ। ਜਿਹੜੇ ਲੋਕ ਨਸ਼ਾ ਕਰਦੇ ਹਨ, ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਮਦਦ ਨਾਲ ਉਨ੍ਹਾਂ ਦੇ ਸਾਥੀਆਂ ਦੇ ਅੰਕੜੇ ਹਾਸਿਲ ਕੀਤੇ ਗਏ। ਵਧਦੇ ਨਸ਼ੇ ਦੇ ਕਾਰਨ ਬੇਰੁਜ਼ਗਾਰੀ, ਪਰਿਵਾਰ ਦਾ ਮਾਹੌਲ, ਜਾਗਰੂਕਤਾ ਦੀ ਘਾਟ ਜ਼ਿੰਮੇਵਾਰ ਹੈ। ਅਜਿਹੇ ਵੀ ਲੋਕ ਸਾਹਮਣੇ ਆਏ ਹਨ ਜੋ ਮੌਸ-ਮਸਤੀ ਲਈ, ਕੁਝ ਸੈਲਫ ਮੈਡੀਕੇਸ਼ਨ, ਕੁਝ ਰਿਸ਼ਤਿਆਂ ਵਿਚ ਸਮ¤ਸਿਆ ਕਾਰਨ ਨਸ਼ੇ ਦਾ ਸੇਵਨ ਕਰਦੇ ਹਨ।ਉਨ੍ਹਾਂ ਨੂੰ ਇਹ ਨਸ਼ਾ ਦੋਸਤਾਂ, ਫਾਰਮੇਸੀ ਆਊਟਲੈ¤ਟ, ਸੈਲਾਨੀਆਂ, ਡੀਲਰਾਂ ਆਦਿ ਤੋਂ ਮਿਲ ਰਿਹਾ ਹੈ। ਇਹ ਵੀ ਪਤਾ ਲ¤ਗਾ ਹੈ ਕਿ ਨਸ਼ੇੜੀ ਇਕ ਦਿਨ ਵਿਚ ਨਸ਼ੇ ‘ਤੇ 300 ਤੋਂ ਲੈ ਕੇ 400 ਰੁਪਏ ਦਾ ਖਰਚ ਕਰ ਰਹੇ ਹਨ, ਭਾਵ ਇਕ ਮਹੀਨੇ ਵਿਚ 12400 ਰੁਪਏ ਤਕ ਦਾ ਖਰਚ ਕਰ ਰਹੇ ਹਨ।



