ਧਨੌਲਾ ਮੰਡੀ, 9 ਸਤੰਬਰ (ਇਕਬਾਲ ਨਹਿਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਦੀ ਬਲਾਕ ਟੀਮ ਵੱਲੋ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ ,ਜਰਨੈਲ ਸਿੰਘ ਬਦਰਾ ਦੀ ਅਗਵਾਈ ਵਿੱਚ ਪਟਿਆਲਾ ਮੋਰਚੇ ਦੀ ਤਿਆਰੀ ਲਈ ਪਿੰਡ ਕੋਟਦੂਨਾ ’ਚ ਭਰਵੀਂ ਰੈਲੀ ਕਰਕੇ ਰਾਸਣ ਇੱਕਠਾ ਕੀਤਾ ਗਿਆ। ਜਰਨੈਲ ਸਿੰਘ ਬਦਰਾ ਅਤੇ ਬਲੌਰ ਸਿੰਘ ਛੰਨ੍ਹਾਂ ਨੇ ਦੱਸਿਆ ੍ਯਿਕ 22 ਸਤੰਬਰ ਤੋ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ 7 ਕਿਸਾਨ ਜਥੇਬੰਦੀਆ ਵੱਲੋ 5 ਦਿਨਾਂ ਧਰਨਾ ਲਾਇਆ ਜਾ ਰਿਹਾ ਹੈ, ਕਾਗਰਸ਼ ਦੀ ਕੈਪਟਨ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਬੇਰੁਜਗਾਰ ਨੌਜਵਾਨ ਲੜਕੇ, ਲੜਕੀਆ ਨੂੰ ਡਰਾਮੇ ਕਰਕੇ ਖੱਜਲ-ਖੁਆਰ ਕਰ ਰਹੀ ਹੈ। ਕਿਸਾਨਾਂ, ਮਜਦੂਰਾਂ ਦੀਆ ਖੁਦਕਸੀਆਂ ਦੀ ਗਿਣਤੀ ਤੇਜ ਹੋ ਰਹੀ ਹੈ। ਉਨ੍ਹਾਂ ਕਿਹਾ ਸਾਡੇ ਮਕਸਦ ਅਨੁਸਾਰ ਕਿਸਾਨਾ, ਮਜਦੁਰਾ ਸਿਰ ਚੜੇ ਸਰਕਾਰੀ ਤੇ ਗੈਰ ਸਰਕਾਰੀ ਕਰਜਿਆ ਉਪਰ ਲਕੀਰ ਮਾਰੀ ਜਾਵੇ, ਸਰਕਾਰ ਦੀਆ ਗਲਤ ਨੀਤੀਆ ਕਾਰਨ ਕਿਸਾਨਾ ਤੇ ਮਜਦੂਰਾ ਸਿਰ ਕਰਜਾ ਚੜਿਆ ਹੈ। ਉਨ੍ਹਾਂ ਕਿਹਾ ਕਿ ਸਵਾਮੀ ਨਾਥਨ ਕਮਿਸਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਝੋਨੇ ਦੀ ਪਰਾਲੀ ਸਾੜਨ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਕ੍ਰਿਸਨ ਸਿੰਘ ਛੰਨਾਂ, ਧਰਮ ਸਿੰਘ ਭੈਣੀ ਜੱਸਾ, ਅਮਨਦੀਪ ਸਿੰਘ ਕੋਟਦੂਨਾ ਪਿੰਡ ਇਕਾਈ ਪ੍ਰਧਾਨ, ਦਰਸਨ ਸਿੰਘ , ਗੁਰਜੰਟ ਸਿੰਘ, ਕਰਮਜੀਤ ਸਿੰਘ, ਗੁਰਚੇਤ ਸਿੰਘ, ਸੋਮਾ ਸਿੰਘ, ਹਾਕਮ ਸਿੰਘ, ਮੋਹਨ ਸਿੰਘ, ਬਲਕਰਲ ਸਿੰਘ, ਗੁਲਜ਼ਾਰ ਸਿੰਘ, ਮੇਜਰ ਸਿੰਘ ਆਦਿ ਕਿਸਾਨ, ਮਜਦੂਰ ਅਤੇ ਵਰਕਰ ਹਾਜਰ ਸਨ।
ਮੁੱਖ ਮੰਤਰੀ ਦੇ ਮਹਿਲ ਮੂਹਰੇ ਲਾਉਣ ਵਾਲੇ ਧਰਨੇ ਦੀ ਤਿਆਰੀ ਲਈ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਰਾਸ਼ਨ ਇੱਕਠਾ



