Skip to content
Independent perspectives. Global stories.
BREAKING

ਵਪਾਰਕ ਬੈਂਕਾਂ ਦਾ ‘ਡਾਟਾ’ ਪੰਜਾਬ ’ਚ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ’ਚ ਵੱਡਾ ਅੜਿੱਕਾ : ਪ੍ਰਿੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ

Share this story

ਸਹਿਕਾਰੀ ਲਹਿਰ ਨੂੰ ਹੁਣ ਸ਼ਹਿਰਾਂ ਵਿੱਚ ਵੀ ਮਜ਼ਬੂਤ ਕਰਨ ਦਾ ਐਲਾਨ

ਜਲੰਧਰ, 9 ਸਤੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਅਤੇ ਸਾਬਕਾ ਆਈਏਐਸ ਅਧਿਕਾਰੀ ਸ੍ਰੀ ਸੁਰੇਸ਼ ਕੁਮਾਰ ਨੇ ਇਹ ਸਨਸਨੀਖੇਸ ਖੁਲਾਸਾ ਕੀਤਾ ਹੈ ਕਿ ਸੂਬੇ ਦੀਆਂ ਵਪਾਰਕ ਬੈਂਕਾਂ ਦਾ ਕਿਸਾਨੀ ਕਰਜ਼ਿਆਂ ਸਬੰਧੀ ‘ਡਾਟਾ’ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਵਿੱਚ ਵੱਡਾ ਅੜਿੱਕਾ ਬਣਿਆ ਹੋਇਆ ਹੈ। ਉਨ੍ਹਾਂ ਮੁਤਾਬਿਕ ਸਰਕਾਰ ਕੋਲ ਕਰਜ਼ਿਆਂ ਦੀ ਮੁਆਫੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਪ੍ਰੰਤੂ ਇਸ ਨੂੰ ਨੇਪਰੇ ਚਾੜ੍ਹਣ ਲਈ ਦਰੁਸਤ ਹਿਸਾਬ ਕਿਤਾਬ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 10.25 ਲੱਖ ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਦਾ ਪ੍ਰੋਗਰਾਮ ਵਪਾਰਕ ਬੈਂਕਾਂ ਦੀ ਗਲਤ ਪਹੁੰਚ ਕਾਰਨ ਹੀ ਸਿਰੇ ਨਹੀਂ ਚੜ੍ਹ ਰਹੇ। ਉਨ੍ਹਾਂ ਦੱਸਿਆ ਕਿ ਸਰਕਾਰੀ ਬੈਂਕਾਂ ਵੱਲੋਂ ਮੁਹੱਈਆ ਕਰਾਏ ਗਏ ਵੇਰਵੇ ਪੂਰੀ ਤਰ੍ਹਾਂ ਦਰੁਸਤ ਹਨ, ਪ੍ਰੰਤੂ ਵਪਾਰਕ ਬੈਂਕਾਂ ਵੱਲੋਂ ਕਿਸਾਨਾਂ ਦੇ ਕਰਜ਼ਿਆਂ ਸਬੰਧੀ ਮੁਹੱਈਆ ਕਰਾਏ ਗਏ ਅੰਕੜੇ ਬੇਹੱਦ ਹੈਰਾਨੀਜਨਕ ਹਨ। ਕਈ ਕੇਸਾਂ ਵਿੱਚ ਦੋ ਏਕੜ ਦੀ ਮਾਲਕੀ ਵਾਲੇ ਕਿਸਾਨ ਨੂੰ ਦੋ ਤੋਂ 12 ਲੱਖ ਰੁਪਏ ਤੱਕ ਦਾ ਕਰਾਪ ਲੋਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਏਕੜ ਪਿੱਛੇ ਔਸਤ 40 ਹਜ਼ਾਰ ਤੋਂ ਵਧ ਕਰਾਪ ਲੋਨ ਨਹੀਂ ਦਿੱਤਾ ਜਾ ਸਕਦਾ। ਵਪਾਰਕ ਬੈਂਕਾਂ ਕਿਸਾਨਾਂ ਨੂੰ ਦਿੱਤੇ ਗਏ ਵੱਡੇ ਕਰਜ਼ੇ ਕਰਾਪ ਲੋਨ ਵਜੋਂ ਦਿਖਾ ਰਹੀਆਂ ਹਨ। ਇਸ ਕਾਰਨ ਹੀ ਸਰਕਾਰ ਨੂੰ ਕਿਸਾਨਾਂ ਦੇ ਕਰਜ਼ਿਅ ਸਬੰਧੀ ਹਿਸਾਬ ਕਿਤਾਬ ਬਣਾਉਣ ਵਿੱਚ ਮੁਸ਼ਕਿਲ ਆ ਰਹੀ ਹੈ।
ਸ੍ਰੀ ਸੁਰੇਸ਼ ਕੁਮਾਰ ਇੱਥੇ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਜਲੰਧਰ ਦੇ ਸਾਲਾਨਾ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਆਏ ਸਨ। ਉਨ੍ਹਾਂ ਨੇ ਇਸ ਮੌਕੇ ’ਤੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਸਹਿਕਾਰਤਾ ਲਹਿਰ ਨੂੰ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟ, ਕਾਰੋਬਾਰ, ਹਾਉਸਿੰਗ ਅਤੇ ਕੁਝ ਹੋਰ ਖੇਤਰਾਂ ਵਿੱਚ ਸਹਿਕਾਰਤਾ ਰਾਹੀਂ ਕੰਮ ਕਰਨ ਦੇ ਵੱਡੇ ਮੌਕੇ ਹਨ, ਜਿਨ੍ਹਾਂ ਲਈ ਉਦਮੀਆਂ ਨੂੰ ਅੱਗੇ ਆਉਣਾ ਚਾਹੀਾਦਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਸਹਿਕਾਰੀ ਸਭਾਵਾਂ ਦੀ ਗਿਣਤੀ ਵਧਾਉਣ ਉਪਰ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਲੰਧਰ ਵਾਂਗ ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਰਗੇ ਸ਼ਹਿਰਾਂ ਵਿੱਚ ਵੀ ਸ਼ਹਿਰੀ ਸਹਿਕਾਰੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸ੍ਰੀ ਸੁਰੇਸ਼ ਕੁਮਾਰ ਨੇ ਸਿਟੀਜ਼ਨ ਬੈਂਕ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬੈਂਕ ਹੁਣ ਦੇਸ਼ ਦੀਆਂ ਏ ਕੈਟਾਗਰੀ ਸ਼ਹਿਰੀ ਸਹਿਕਾਰੀ ਬੈਂਕਾਂ ਵਿੱਚ ਸ਼ਾਮਿਲ ਹੋ ਚੁੱਕੀ ਹੈ ਜੋ ਕਿ ਪੰਜਾਬ ਲਈ ਇੱਕ ਮਾਣ ਵਾਲੀ ਗੱਲ ਹੈ। ਸਮਾਗਮ ਵਿੱਚ ਬੋਲਦਿਆਂ ਬੈਂਕ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਦੇਸ਼ ਭਰ ਦੀਆਂ ਕੁੱਲ 150 ਦੇ ਕਰੀਬ ਸ਼ਹਿਰੀ ਸਹਿਕਾਰੀ ਬੈਂਕਾਂ ਵਿੱਚੋਂ ਸਿਟੀਜ਼ਨ ਬੈਂਕ 53.55 ਕਰੋੜ ਨੈਟ ਵਰਥ ਨਾਲ ਸਭ ਤੋਂ ਅੱਗੇ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਸਾਰੇ ਹਿੱਸੇਦਾਰਾਂ ਨੂੰ 10% ਲਾਭ ਅੰਸ਼ ਦੇਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸਾਬਕਾ ਪੁਲਿਸ ਅਧਿਕਾਰੀ ਸ੍ਰੀ ਲੋਕਨਾਥ ਆਂਗਰਾ ਆਈਪੀਐਸ, ਸ੍ਰੀ ਅਰਵਿੰਦਰ ਸਿੰਘ ਬੈਂਸ ਆਈਏਐਸ ਰਜਿਸਟਰਾਰ ਸਹਿਕਾਰੀ ਸਭਾਵਾਂ, ਸ੍ਰੀ ਵਰਿੰਦਰ ਸ਼ਰਮਾ ਡੀਸੀ ਜਲੰਧਰ, ਸ੍ਰੀ ਪੀ.ਕੇ. ਸਿਨ੍ਹਾ ਪੁਲਿਸ ਕਮਿਸ਼ਨਰ ਜਲੰਧਰ, ਸ. ਅਮਰਦੀਪ ਸਿੰਘ ਸਮਰਾ ਚੇਅਰਮੈਨ ਮਾਰਕਫੈਡ, ਸ੍ਰੀ ਬਸੰਤ ਗਰਗ ਕਮਿਸ਼ਨਰ ਨਗਰ ਨਿਗਮ ਜਲੰਧਰ, ਸ. ਗੁਰਪ੍ਰੀਤ ਸਿੰਘ ਭੁੱਲਰ ਐਸਐਸਪੀ ਜਲੰਧਰ ਦਿਹਾਤੀ, ਸ੍ਰੀ ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਐਡਵੋਕੇਟ ਧਰਮਵੀਰ ਸ਼ਰਮਾ, ਸ੍ਰੀ ਵਿਵੇਸ ਸੋਨੀ ਐਸਐਸਪੀ ਪਠਾਨਕੋਟ, ਸ੍ਰੀ ਰਜਿੰਦਰ ਸਿੰਘ ਏਸੀਪੀ ਜਲੰਧਰ, ਸ੍ਰੀ ਪ੍ਰਦੁੰਮਣ ਜੋਲੀ ਡਾਇਰੈਕਟਰ, ਸ੍ਰੀ ਕਰਨ ਸ਼ਰਮਾ ਡਾਇਰੈਕਟਰ ਸਿਟੀਜ਼ਨ ਬੈਂਕ, ਡਵੀਜ਼ਨਲ ਕਮਿਸ਼ਨਰ ਜਲੰਧਰ, ਸ. ਜਸਬੀਰ ਸਿੰਘ, ਸ. ਅਜੀਤ ਸਿੰਘ ਸੇਠੀ, ਪ੍ਰਿੰਸੀਪਲ ਜਸਪਾਲ ਸਿੰਘ, ਸ. ਰਜਿੰਦਰ ਮੋਹਨ ਸਿੰਘ ਵਧੀਕ ਰਜਿਸਟਰਾਰ ਕਰੈਡਿਟ, ਸ. ਕੰਵਲਜੀਤ ਸਿੰਘ ਸਾਬਕਾ ਉਪ ਕਮਿਸ਼ਨਰ ਆਬਕਾਰੀ ਵਿਭਾਗ ਸ੍ਰੀ ਭਸੀਨ ਬੈਂਕ ਮੈਨੇਜਰ ਆਦਿ ਹਾਜ਼ਰ ਸਨ। ਇਸ ਮੌਕੇ ’ਤੇ ਬੈਂਕ ਦੇ ਹਿੱਸੇਦਾਰਾਂ ਅਤੇ ਹੋਰ ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ।

WRITTEN BY