ਧਨੌਲਾ ਮੰਡੀ, 8 ਸਤੰਬਰ (ਸਰਾਜ ਘਨੌਰ/ਇਕਬਾਲ ਨਹਿਲ)- ਪੰਜਾਬ ਵਿਧਾਨ ਸਭਾ ਵੱਲੋ ਸਾਰੀਆ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਆਂ ਨੂੰ ਇੱਕਠੇ ਕਰਕੇ ਕਿਸਾਨਾਂ ਤੇ ਖੇਤ ਮਜਦੂਰਾਂ ਵੱਲੋਂ ਕਰਜਿਆ ਤੇ ਆਰਥਿਕ ਤੰਗੀ ਕਾਰਨ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਨੂੰ ਰੋਕਣ, ਤੇ ਉਨ੍ਹਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗਠਿਤ ਕੀਤੀ ਗਈ ਕਮੇਟੀ , ਅੱਜ ਦਫਤਰ ਮਾਰਕਿਟ ਕਮੇਟੀ ਧਨੌਲਾ ਵਿਖੇ ਪਹੁੰਚੀ। ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕੀਤੀ ਗਈ ਕਮੇਟੀ ਵਿੱਚ ਚੇਅਰਮੈਨ ਵੱਜੋ ਸੁਖਬਿੰਦਰ ਸਿੰਘ ਸੁਖਸਰਕਾਰੀਆ,ਮੈਂਬਰ ਨੱਥੂ ਰਾਮ,ਮੈਂਬਰ ਕੁਲਜੀਤ ਸਿੰਘ ਨਾਗਰਾ, ਮੈਂਬਰ ਨਾਜਰ ਸਿੰਘ ਮਾਨਸਾਹੀਆ ਅਤੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਸਨ, ਜੋ ਧਨੌਲਾ ਅਤੇ ਆਲੇ ਦੁਆਲੇ ਪਿੰਡਾਂ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਜੋ ਆਰਥਿਕ ਤੰਗੀ ਜਾਂ ਕਰਜੇ ਕਾਰਨ ਖੁਦਕਸੀ ਕਰ ਚੁੱਕੇ ਹਨ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦੁੱਖ ਤਖਲੀਫਾਂ ਸੁਣੀਆਂ ਤੇ ਮੌਕੇ ’ਤੇ ਹਾਜ਼ਰ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਪਰਿਵਾਰਾਂ ਦੇ ਨੀਲੇ ਕਾਰਡ, ਬੱਚਿਆਂ ਦੀਆਂ ਪੈਨਸਨਾਂ, ਅਤੇ ਸਰਕਾਰ ਵੱਲੋਂ ਹੋਰ ਮਿਲਣ ਵਾਲੀਆਂ ਸਹੂਲਤਾਂ ਤੁਰੰਤ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਧਨੌਲਾ ਵਿੱਚ ਹੋਈਆਂ ਖੁਦਕੁਸ਼ੀਆਂ ’ਚ ਸੁਰਜੀਤ ਕੌਰ ਉਰਫ ਮੇਲੋ ਦੇ, ਅਵਤਾਰ ਸਿੰਘ ਪੁੱਤਰ ਬੰਤ ਸਿੰਘ, ਗੁਰਦਿਆਲ ਸਿੰਘ ਪੁੱਤਰ ਗੁਲਾਬ ਸਿੰਘ , ਗੋਬਿੰਦਰ ਸਿੰਘ ਪੁੱਤਰ ਬੰਤ ਸਿੰਘ ਮਾਨ ਪੱਤੀ ਧਨੌਲਾ, ਸ਼ਬੀਨਾ ਰਾਣੀ ਪਤਨੀ ਸੁਮਨ ਕੁਮਾਰ ਆਦਿ ਨੇ ਖੁਦਕਸੀ ਕਰਨ ਦੇ ਕਾਰਨ ਦੱਸੇ । ਉਨ੍ਹਾਂ ਦੱਸਿਆ ਕਿ ਅਸੀ ਪੰਜਾਬ ਦੇ ਹਰ ਇੱਕ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਖੁਦਕੁਸ਼ੀਆ ਕਰਨ ਵਾਲੇ ਕਿਸਾਨਾ, ਮਜਦੂਰਾ ਦੇ ਪਰਿਵਾਰਕ ਮੈਬਰਾ ਨੂੰ ਮਿਲਕੇ ਸਾਰੀ ਰਿਪੋਰਟ ਵਿਧਾਨ ਸਭਾ ਹਾਊਸ ਵਿੱਚ ਰੱਖਾਗੇ। ਇਸ ਮੌਕੇ ਗੁਰਜੀਤ ਸਿੰਘ ਬਰਾੜ, ਏ.ਡੀ.ਸੀ. ਬਰਨਾਲਾ ਅਰਵਿੰਦਰਪਾਲ ਸਿੰਘ ਸੰਧੂ, ਐਸ.ਡੀ.ਐਮ.ਬਿਕਰਮਜੀਤ ਸਿੰਘ ਸ਼ੇਰਗਿੱਲ, ਸ਼ ਮਨਕੰਵਲ ਸਿੰਘ ਚਹਿਲ ਸਹਾਇਕ ਕਮਿਸ਼ਨਰ ਬਰਨਾਲਾ, ਨਾਇਬ ਤਹਿਸੀਲਦਾਰ ਧਨੌਲਾ ਪਰਮਜੀਤ ਜਿੰਦਲ, ਐਸ.ਪੀ. ਸੁਰਿੰਦਰਪਾਲ ਸਿੰਘ, ਡੀ.ਐਸ.ਪੀ. ਬਰਨਾਲਾ ਰਾਜੇਸ਼ ਛਿੱਬਰ, ਸਕੱਤਰ ਜਸਵੰਤ ਸਿੰਘ, ਅਜੈ ਕੁਮਾਰ ਗਰਗ, ਟੀਟੂ ਵਾਲੀਆ, ਹਰਦੀਪ ਸੋਢੀ ਆਦਿ ਹਾਜਰ ਸਨ।
ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਦੇ ਪਰਿਵਾਰਕ ਮੈਬਰਾਂ ਨੂੰ ਮਿਲਣ ਲਈ ਧਨੌਲਾ ਪਹੁੰਚੇ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕਮੇਟੀ ਦੇ ਆਗੂ



