Skip to content
Independent perspectives. Global stories.
BREAKING

ਮੇਹਰ ਚੰਦ ਪੋਲੀਟੈਕਨਿਕ ਬਣਿਆ ਉ¤ਤਰੀ ਭਾਰਤ ਦਾ ਸਰਵੋਤਮ ਪੋਲੀਟੈਕਨਿਕ

Share this story

ਜਲੰਧਰ, 8 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਨਿੱਟਰ ਚੰਡੀਗੜ੍ਹ ਦੀ ਗੋਲਡ ਜੁਬਲੀ ਮੌਕੇ ਉ¤ਤਰ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਵਜੋਂ ਚੁਣਿਆ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਐਵਾਰਡ ਵਾਸਤੇ ਉ¤ਤਰ ਭਾਰਤ ਦੇ ਨੌ ਰਾਜਾਂ ਵਿੱਚੋਂ ਚੋਣ ਹੋਈ ਹੈ । ਇਹ ਐਵਾਰਡ ਮੇਹਰ ਚੰਦ ਪੋਲੀਟੈਕਨਿਕ ਨੂੰ ਤੀਜੀ ਵਾਰ ਮਿਲਿਆ ਹੈ। ਪਹਿਲੀ ਵਾਰ 2003 ਵਿੱਚ, ਦੂਜੀ ਵਾਰ 2011 ਵਿੱਚ ਅਤੇ ਤੀਜੀ ਵਾਰ 2017 ਵਿੱਚ। ਇਹ ਐਵਾਰਡ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰਾਪਤ ਕੀਤਾ।ਇਸ ਪ੍ਰਾਪਤੀ ਦੀ ਖੁਸ਼ੀ ਵਿੱਚ ਕਾਲਜ ਦੇ ਕੈਂਪਸ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਡੀ.ਏ.ਵੀ ਦੇ ਸੈਕਟਰੀ ਸ੍ਰੀ ਅਰਵਿੰਦ ਘਈ, ਸ੍ਰੀ ਕੁੰਦਨ ਲਾਲ ਜੀ, ਪ੍ਰਿੰਸੀਪਲ ਐਮ.ਐਲ.ਏਰੀ, ਪ੍ਰਿੰਸੀਪਲ ਸੀ.ਐਲ. ਕੌਛੜ, ਪ੍ਰਿੰਸੀਪਲ ਐਸ .ਕੇ ਅਰੋੜਾ, ਪ੍ਰਿੰਸੀਪਲ ਰਵਿੰਦਰ ਸ਼ਰਮਾ ਤੇ ਪ੍ਰਿੰਸੀਪਲ ਨਿਸੁਚਿੰਤ ਸੂਦ ਸ਼ਾਮਿਲ ਹੋਏ।ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕਾਲਜ ਨੂੰ ਬੈਸਟ ਪੋਲੀਟੈਕਨਿਕ ਦੇ ਨਾਲ ਨਾਲ ਬੈਸਟ ਸੀ.ਡੀ.ਟੀ.ਪੀ.ਕਾਲਜ ਦਾ ਵੀ ਐਵਾਰਡ ਮਿਲਿਆ। ਇਸ ਸਮਾਗਮ ਵਿੱਚ ਸਟਾਫ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਮੁੱਖ ਮਹਿਮਾਨ ਅਰਵਿੰਦ ਘਈ ਜੀ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸੇਹਰਾ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਨੂੰ ਜਾਂਦਾ ਹੈ। ਬਹੁਤ ਜਲਦੀ ਇਹ ਕਾਲਜ ਹਿੰਦੋਸਤਾਨ ਵਿੱਚੋ ਵੀ ਚੋਟੀ ਤੇ ਹੋਵੇਗਾ।ਇਸ ਸਮਾਗਮ ਨੂੰ ਪ੍ਰਿੰਸੀਪਲ ਐਮ.ਐਲ. ਏਰੀ, ਪ੍ਰਿੰਸੀਪਲ ਸੀ.ਐਲ.ਕੋਛੜ ਅਤੇ ਪ੍ਰਿੰਸੀਪਲ ਐਸ.ਕੇ.ਅਰੋੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਅਰਵਿੰਦ ਘਈ ਜੀ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁੱਖੀ ਵਿਭਾਗਾਂ ਨੂੰ ਟ੍ਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।ਨਾਲ ਹੀ ਇਸ ਪ੍ਰਾਪਤੀ ਦੀ ਖੁਸ਼ੀ ਵਿੱਚ ਇੱਕ ਪੌਦਾ ਵੀ ਲਗਾਇਆ।
ਇਸ ਸਮਾਗਮ ਵਿੱਚ ਦਿਲਦਾਰ ਸਿੰਘ ਰਾਣਾ, ਸ੍ਰੀ ਸੰਜੇ ਮਹਾਜਨ, ਸ੍ਰੀ ਸੰਜੇ ਬਾਂਸਲ, ਸ੍ਰੀ ਜੇ.ਐਸ ਘੇੜਾ, ਮੈਡਮ ਊਸ਼ਾ ਕਿਰਨ, ਸ੍ਰੀ ਕਸ਼ਮੀਰ ਕੁਮਾਰ, ਮੈਡਮ ਰਿਚਾ ਅਰੌੜਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਗੋਰਵ ਸ਼ਰਮਾ, ਮੈਡਮ ਕਿਰਨਜੀਤ ਤੇ ਸੁਰਜੀਤ ਸਿੰਘ ਸ਼ਾਮਿਲ ਹੋਏ।

WRITTEN BY