Skip to content
Independent perspectives. Global stories.
BREAKING

ਡਾ. ਦਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਅੱਡਾ ਕੋਟ ਟੋਡਰਮਲ ਵਿਖੇ ਮੀਟਿੰਗ

Share this story

ਟੋਡਰਮਲ, 7 ਸਤੰਬਰ (ਜਸਪਾਲ ਸਿੰਘ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਕਾਹਨੂੰਵਾਨ (ਗੁਰਦਾਸਪੁਰ) ਦੀ ਮੀਟਿੰਗ ਡਾ ਦਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਅਜ ਅਡਾ ਕੋਟ ਟੋਡਰ ਮਲ ਵਿਖੇ ਹੋਈ। ਜਿਸ ਵਿਚ ਡਾਕਟਰਾਂ ਦੇ ਅਹਿਮ ਮੁਦਿਆਂ ਤੇ ਵਿਚਾਰਾਂ ਹੋਈਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਆਰ ਐਮ ਪੀ ਡਾਕਟਰਾਂ ਦੀ ਰਜਿਸਟ੍ਰੇਸ਼ਨ ਦਾ ਮਾਮਲਾ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇ ਤਾਂ ਜੋ ਡਾਕਟਰ ਲੋਕਾਂ ਦੀ ਸੇਵਾ ਨਿਧੜਕ ਹੋ ਕੇ ਕਰ ਸਕਣ। ਅਜ ਦੀ ਮੀਟਿੰਗ ਵਿਚ ਡਾ ਸੁਖਬੀਰ ਸਿੰਘ ਸਲਾਹਪੁਰ, ਡਾ ਜਸਪਾਲ ਸਿੰਘ ਭਿਟੇਵਡ, ਡਾ ਹਰਦੇਵ ਸਿੰਘ, ਡਾ ਜਗਦੇਵ ਰਾਜ, ਡਾ ਸਕੰਦਰ ਮਸੀਹ, ਡਾ ਕੁਲਦੀਪ ਸਿੰਘ, ਡਾ ਤਰਸੇਮ ਛੀਨਾ, ਡਾ ਤਜੇਸ਼ਵਰ ਸਿੰਘ, ਡਾ ਰਣਜੀਤ ਸਿੰਘ, ਡਾ ਪਰਮਜੀਤ ਸਿੰਘ, ਡਾ ਰਮਨ ਕੁਮਾਰ ਅਤੇ ਡਾ ਕੁਲਵਿੰਦਰ ਸਿੰਘ ਆਦਿ ਹਾਜ਼ਰ ਹੋਏ।

WRITTEN BY