Skip to content
Independent perspectives. Global stories.
BREAKING

ਬ੍ਰਿਕਸ ਵਿਚ ਭਾਰਤ ਦੀ ਵਡੀ ਕਾਮਯਾਬੀ, ਪੀ.ਐਮ. ਮੋਦੀ ਨੇ ਪਾਕਿਸਤਾਨ ਨੂੰ ਦਿਤਾ ਝਟਕਾ

Share this story

ਨਵੀਂ ਦਿਲੀ/ਸ਼ਿਆਮਿਨ- ਚੀਨ ਵਿਚ ਸ਼ੁਰੂ ਹੋਏ ਨੌਵੇਂ ਬ੍ਰਿਕਸ ਸੰਮਲੇਨ ਦੌਰਾਨ ਭਾਰਤ ਨੂੰ ਵਡੀ ਕਾਮਯਾਬੀ ਮਿਲੀ ਹੈ ਕਿਉਂਕਿ ਪੀ. ਐਮ. ਮੋਦੀ ਆਪਣੀ ਗਲ ਮਨਵਾਉਣ ਵਿਚ ਸਫਲ ਰਹੇ।ਬ੍ਰਿਕਸ ਘੋਸ਼ਣਾ ਪਤਰ ਦੇ 48ਵੇਂ ਪੈਰਾਗ੍ਰਾਫ ਵਿਚ ਪਾਕਿਸਤਾਨ ਸਥਿਤ ਅਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਹਕਾਨੀ ਨੈਟਵਰਕ, ਜੈਸ਼-ਏ-ਮੁਹੰਮਦ ਵਲੋਂ ਕੀਤੀ ਜਾ ਰਹੀ ਹਿੰਸਾ ਦੀ ਨਿੰਦਾ ਕੀਤੀ ਗਈ ਹੈ।ਬ੍ਰਿਕਸ ਦੇ ਇਸ ਘੋਸ਼ਣਾ ਪਤਰ ਨਾਲ ਪਾਕਿਸਤਾਨ ਨੂੰ ਝਟਕਾ ਲਗ ਸਕਦਾ ਹੈ ਕਿਉਂਕਿ ਇਹ ਸਾਰੇ ਅਤਵਾਦੀ ਸੰਗਠਨ ਪਾਕਿਸਤਾਨ ਤੋਂ ਹੀ ਸੰਚਾਲਿਤ ਹੁੰਦੇ ਹਨ।ਘੋਸ਼ਣਾ ਪਤਰ ਵਿਚ ਕਿਹਾ ਗਿਆ ਹੈ, ਅਸੀਂ ਬ੍ਰਿਕਸ ਦੇਸ਼ਾਂ ਸਮੇਤ ਪੂਰੀ ਦੁਨੀਆ ਵਿਚ ਹੋਏ ਅਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹਾਂ। ਇਨ੍ਹਾਂ ਦੇ ਪਖ ਵਿਚ ਕੋਈ ਦਲੀਲ ਨਹੀਂ ਦਿਤੀ ਜਾ ਸਕਦੀ। ਅਸੀਂ ਇਸ ਖੇਤਰ ਵਿਚ ਤਾਲੀਬਾਨ, ਆਈ. ਐਸ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਏ- ਤਾਲੀਬਾਨ, ਅਲ-ਕਾਇਦਾ ਵਲੋਂ ਕੀਤੀ ਜਾ ਰਹੀ ਹਿੰਸਾ ਦੀ ਨਿੰਦਾ ਕਰਦੇ ਹਾਂ।

WRITTEN BY