ਬੀ.ਬੀ.ਐ¤ਸ. ਆਈਲੈਟਸ ਸੈਂਟਰ ਭਗਤਾ ਦੇ ਸ਼ਾਨਦਾਰ ਨਤੀਜੇ

ਭਗਤਾ ਭਾਈ ਕਾ, 31 ਅਗਸਤ (ਸਵਰਨ ਸਿੰਘ ਭਗਤਾ)-ਡੇਰਾ ਸ਼੍ਰੀ ਰਾਮ ਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਦੀ ਅਗਵਾਈ ਵਿੱਚ ਭਗਤਾ ਵਿਖੇ ਚਲਾਏ ਜਾ ਰਹੇ ਬਾਵਾ ਬਲਵਿੰਦਰ ਸਿੰਘ ਆਈਲੈਟਸ ਸੈਂਟਰ ਦੇ ਵਿਦਿਆਰਥੀਆਂ ਵੱਲੋ ਆਈਲੈਟਸ ਦੇ ਨਤੀਜਿਆਂ ਵਿੱਚ ਵਧੀਆ ਕਾਰਗੁਜਾਰੀ ਵਿਖਾਈ । ਇਸ ਸਾਲ ਅਪ੍ਰੈਲ, ਮਈ ਸੈਸ਼ਨ ਦੌਰਾਨ ਇਸ ਸੈਂਟਰ ਦੇ ਵਧੇਰੇ ਬੱਚਿਆਂਵੱਲੋ 7 ਤੋਂਵੱਧ ਬੈਂਡ ਹਾਸਲ ਕੀਤੇ ਗਏ। ਬੱਚਿਆਂਦਾ ਹੌਂਸਲਾ ਵਧਾਉਣ ਲਈ ਸੈਂਟਰ ਵੱਲੋ 7 ਤੋਂਵੱਧ ਬੈਂਡ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਨੂੰ ਲੱਕੀ ਡਰਾਅ ਰਾਹੀਂ ਮੋਟਰਸਾਈਕਲ ਇਨਾਮ ਵਜੋ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਰਤਨ ਸ਼ਰਮਾਂ ਮਲੂਕਾ ਨੇ ਦੱਸਿਆ ਕਿ ਪਿੰਡ ਸਿਰੀਏਵਾਲਾ ਦੀ ਚਰਨਜੀਤ ਕੌਰ ਨੇ ਲੱਕੀ ਡਰਾਅ ਰਾਹੀਂ ਮੋਟਰਸਾਈਕਲ ਜਿੱਤਿਆ। ਬਾਵਾ ਯਸ਼ਪ੍ਰੀਤ ਵੱਲੋ ਆਪਣੇ ਹੱਥੀ ਚਰਨਜੀਤ ਕੌਰ ਨੂੰ ਮੋਟਰਸਾਈਕਲ ਦੀਆਂ ਚਾਬੀਆ ਂਸੌਂਪੀਆਂ। ਇਸ ਮੌਕੇ ਬਾਵਾ ਯਸ਼ਪ੍ਰੀਤ ਨੇ ਐਲਾਨ ਕੀਤਾ ਕਿ ਅਗਲੇ ਸ਼ੈਸ਼ਨ ਦੌਰਾਨ 7 ਤੋਂਵੱਧ ਬੈਂਡ ਹਾਸਲ ਕਰਨ ਵਾਲੇ ਤਿੰਨ ਬੱਚਿਆਂਨੂੰ ਇਨਾਮ ਵਜੋ ਮੋਟਰਸਾਈਕਲ ਅਤੇ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਬੱਚਿਆਂਨੂੰ ਕਈ ਤਰਾਂਦੇ ਇਨਾਮ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਲਾਕੇ ਵਿੱਚ ਬੱਚਿਆ ਂਦੇ ਵਿਦੇਸ਼ਾਂਵਿੱਚ ਪੜਾਈ ਕਰਨ ਦੇ ਦਿਨੋ ਦਿਨ ਵੱਧ ਰਹੇ ਰੁਝਾਨ ਨੂੰ ਵੇਖਦਿਆਂ ਹੀ ਉਨਾਂ ਵੱਲੋ ਇਸ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਉਨਾਂਕਿਹਾ ਕਿ ਇਸ ਸੈਂਟਰ ਵਿੱਚ ਵਧੀਆ ਤੋਂ ਵਧੀਆਂ ਸਟਾਫ ਰੱਖ ਕੇ ਇਲਾਕੇ ਦੀ ਵੱਧ ਤੋਂਵੱਧ ਸੇਵਾ ਕੀਤੀ ਜਾਵੇਗੀ। ਇਸ ਮੌਕੇ ਧੀਰਜ ਸ਼ਰਮਾ, ਯਾਦਵਿੰਦਰ ਸਿੰਘ, ਸੁਖਵੀਰ ਸਿੰਘ, ਲਵਲੀ, ਹਰਪ੍ਰੀਤ ਸ਼ਰਮਾ, ਗੁਰਜੀਤ ਸਿੰਘ ਅਤੇ ਸੈਂਟਰ ਦਾ ਸਮੂਹ ਸਟਾਫ ਹਾਜਰ ਸੀ।

Send this to a friend