ਝਬਾਲ, 25 ਅਗਸਤ (ਜਤਿੰਦਰ ਸ਼ਰਮਾ, ਹਰਦੀਪ ਸਿੰਘ)- ਬੀਤੇ ਦਿਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਗੱਗੋਬੂਆ ਵਲੋਂ ਇੱਕ ਘਰ ਵਿੱਚ ਗੱਦੀ ਲਗਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਣ ਵਾਲਾ ਪਾਖੰਡੀ ਬਾਬਾ ਪੁਲਿਸ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਤੇ ਭਾਈ ਹਰਜਿੰਦਰ ਸਿੰਘ ਲਾਡੀ ਨੇ ਕਿਹਾ ਕਿ ਉਨ੍ਹਾਂ ਕੋਲ ਪਿੰਡ ਦੋਬਲੀਆਂ ਦੇ ਭੁਪਿੰਦਰ ਸਿੰਘ, ਸਤਨਾਮ ਸਿੰਘ ਨੇ ਸ਼ਿਕਾਇਤ ਕੀਤੀ ਕਿ ਸੁਰਸਿੰਘ ਵਾਸੀ ਇੱਕ ਬਾਬਾ ਗੁਰਦੀਪ ਸਿੰਘ ਪੁੱਤਰ ਤਾਰਾ ਸਿੰਘ ਜੋ ਕਿ ਘਰ ਵਿੱਚ ਗੱਦੀ ਲਗਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦਾ ਹੈ ਤੇ ਔਰਤਾਂ ਨੂੰ ਵੀ ਜਾਦੁ ਟੂਣਿਆਂ ਲਈ ਇਧਰ ਓਧਰ ਲੈ ਕੇ ਜਾਂਦਾ ਹੈ। ਜਿਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਵਲੋਂ ਅੱਜ ਇੱਕ ਗ੍ਰਾਹਕ ਬਣਾ ਕੇ ਭੇਜਿਆ ਤੇ ਬਾਬੇ ਨੂੰ ਜਾਦੁ ਟੂਣੇ ਕਰਦੇ ਨੂੰ ਰੰਗੇ ਹੱਥੀਂ ਫੜ੍ਹ ਕੇ ਮੌਕੇ ਤੇ ਪੁਲਿਸ ਬੁਲਾ ਕੇ ਪੁਲਿਸ ਹਵਾਲੇ ਕੀਤਾ। ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਤੇ ਸਤਿਨਾਮ ਸਿੰਘ ਨੇ ਕਿਹਾ ਕਿ ਇਹ ਕੋਈ ਡੇਢ ਸਾਲ ਤੋਂ ਉਹਨਾਂ ਦੇ ਘਰ ਆਉਂਦਾ ਸੀ ਤੇ ਉਨ੍ਹਾਂ ਨੂੰ ਝਾਂਸੇ ਵਿੱਚ ਰੱਖ ਕੇ ਇਹ ਸਾਡੀ ਇੱਕ ਔਰਤ ਨੂੰ ਆਪਣੇ ਝਾਂਸੇ ਵਿੱਚ ਰੱਖ ਕੇ ਜਾਦੂ ਟੂਣੇ ਕਰਦਾ ਆ ਰਿਹਾ ਸੀ। ਇਸ ਸਬੰਧ ਵਿੱਚ ਜਦ ਥਾਣਾ ਮੁੱਖੀ ਇੰਸ: ਹਰਿਤ ਸ਼ਰਮਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਦਰਖਾਸਤ ਆਈ ਹੈ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ, ਭਾਈ ਹਰਜਿੰਦਰ ਸਿੰਘ ਲਾਡੀ ਪੰਜਵੜ, ਕੁਲਵੰਤ ਸਿੰਘ, ਸਤਨਾਮ ਸਿੰਘ, ਤੇਜਿੰਦਰ ਸਿੰਘ ਬੱਬੂ, ਸਰੂਪ ਸਿੰਘ ਭੁੱਚਰ, ਅਰਸ਼ਦੀਪ ਸਿੰਘ, ਗੁਰਸੇਵਕ ਸਿੰਘ, ਸੁਖਜਿੰਦਰ ਸਿੰਘ ਤੇ ਹੋਰ ਵੀ ਸਤਿਕਾਰ ਕਮੇਟੀ ਦੇ ਸਿੰਘ ਹਾਜ਼ਿਰ ਸਨ। ਫੋਟੋ ਨੰ. (1) ਸਤਿਕਾਰ ਕਮੇਟੀ ਦੇ ਆਗੂਆਂ ਵਲੋਂ ਫੜਾਏ ਗਏ ਬਾਬੇ ਤੋਂ ਪੁਛਗਿੱਛ ਕਰਦੇ ਹੋਏ ਪੁਲਿਸ ਮੁਲਾਜ਼ਮ ਤੇ ਹੋਰ।