ਕੈਥਲ ਅਤੇ ਕਲਾਇਤ ਵਿਚ ਕਰਫਿਊ ਲੱਗਾ

ਚੰਡੀਗੜ੍ਹ, 25 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਕੈਥਲ ਦੀ ਜਿਲਾ ਮੈਜਿਸਟ੍ਰੇਟ ਸ੍ਰੀਮਤੀ ਸੁਨੀਤਾ ਵਰਮਾ ਦੇ ਆਦੇਸ਼ਾ ਨਾਲ ਕੈਥਲ ਅਤੇ ਕਲਾਇਤ ਵਿਚ ਅੱਜ ਤੁੰਰਤ ਪ੍ਰਭਾਵ ਨਾਲ ਆਮ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਫਿਊ ਲੱਗਾ ਦਿੱਤਾ ਹੈ। ਅਜਿਹਾ ਜਾਨ ਮਾਲ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਦੀ ਮੁੱਦੇਨਜ਼ਰ ਕੀਤਾ ਗਿਆ ਹੈ। ਆਦੇਸ਼ ਦੇ ਤਹਿਤ ਜਨ ਹਿੱਤ ਵਿਚ ਕਿਸੇ ਵੀ ਅਣਸੁੱਖਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਬਲ ਦੇ ਪ੍ਰਭਾਵੀ ਵਰਤੋਂ ਦੇ ਆਦੇਸ਼ ਵੀ ਦਿੱਤੇ ਹਨ। ਜਿਲਾ ਮੈਜਿਸਟ੍ਰੇਟ ਨੇ ਇਕ ਵਿਸ਼ੇਸ਼ ਆਦੇਸ਼ ਜਾਰੀ ਕਰਕੇ ਅਜੇ ਸਾਰੇ ਕੈਥਲ ਅਤੇ ਕਲਾਇਤ ਵਿਚ ਕਰਫਿਊ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਆਦੇਸ਼ ਦੰਡ ਪ੍ਰਕ੍ਰਿਆ ਨਿਯਮ 1973 ਦੀ ਧਾਰਾ 144 ਦੇਤ ਹਿਤ ਜਾਰੀ ਕੀਤੇ ਗਏ ਹਨ। ਕੈਥਲ ਤੇ ਕਲਾਇਤ ਵਿਚ ਆਮ ਜਨਤਾ ਤੇ ਜਨਤਕ ਸੰਪਤੀ ਦੀ ਸੁਰੱਖਿਆ ਲਈ ਤੈਨਾਤ ਕੀਤੇ ਗਏ ਵਿਅਕਤੀਆਂ ਅਤੇ ਸ਼ਾਂਤੀ ਵਿਵਸਥਾ ਕਾਇਮ ਕਰਨ ਲਈ ਇਹ ਆਦੇਸ਼ ਪਾਸ ਕੀਤੇ ਗਏ ਹਨ। ਇਹ ਆਦੇਸ਼ ਅਗਲੇ ਆਦੇਸ਼ਾਂ ਤਕ ਲਾਗੂ ਰਹਿਣਗੇ। ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿਚ ਸੁਣਾਏ ਗਏ ਫੈਸਲੇ ਦੇ ਮੱਦੇਨਜ਼ਰ ਦੇਸ਼ ਵਿਰੋਧੀ ਅਤੇ ਆਸਮਾਜਿਕ ਤੱਤਾਂ ਦੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਕਰਫਿਊ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਆਦੇਸ਼ ਡਿਊਟੀ ’ਤੇ ਤੈਨਾਤ ਪੁਲਿਸ ਬਲ, ਨੀਮ ਫੌਜੀ, ਸੈਨਾ ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਤੈਨਾਤ ਕੀਤੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਣਗੇ।

Send this to a friend