ਕੁਰਾਲੀ, 22 ਅਗਸਤ – ਨੇੜਲੇ ਪਿੰਡ ਕਾਲੇਵਾਲ ਵਿਖੇ ਸਥਿਤ ਐਜੂਸਟਾਰ ਆਦਰਸ਼ ਪਬਲਿਕ ਸਕੂਲ ਵਿਖੇ ਯੂਥ ਵੈਲਫੇਅਰ ਕਲੱਬ ਪਿੰਡ ਬੰਨਮਾਜਰਾ ਵੱਲੋਂ ਪ੍ਰਧਾਨ ਨਿਰਮਲ ਸਿੰਘ ਕਾਕਾ ਨੌਰਥ ਦੀ ਅਗਵਾਈ ਵਿਚ ਪੌਦੇ ਲਗਾਏ ਗਏ। ਇਸ ਮੌਕੇ ਪ੍ਰਿੰ.ਅਨੂ ਸ਼ਰਮਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਸ਼ੁੱਧ ਰੱਖਣ ਲਈ ਹਰੇਕ ਵਿਅਕਤੀ ਨੂੰ ਪੌਦੇ ਲਗਾਕੇ ਉਨਾਂ ਦੀ ਸੰਭਾਲ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ਨਿਰਮਲ ਸਿੰਘ ਕਾਕਾ ਕਲੱਬ ਪ੍ਰਧਾਨ ਦੱਸਿਆ ਕਿ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿਚ ਇਸੇ ਤਰਾਂ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਜਾਣਗੇ।