ਹਰਜੀਤ ਰਾਏ ਦੀਪਕ ਦਾ ਹੋਇਆ ਅੰਤਿਮ ਸੰਸਕਾਰ

ਜਲੰਧਰ 18 ਅਗਸਤ 2017 – ਸੂਚਨਾ ਤੇ ਲੋਕ ਸੰਪਰਕ ਵਿਭਾਗ,ਪੰਜਾਬ ਤੋਂ ਸੇਵਾ ਮੁਕਤ ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਹਰਜੀਤ ਰਾਏ ਦੀਪਕ ਦਾ ਬੀਤੇ ਦਿਨ ਸੰਖੇਪ ਬਿਮਾਰੀ ਪਿਛੋਂ ਦੇਹਾਂਤ ਹੋ ਗਿਆ ਜਿਨਾਂ ਦਾ ਅੰਤਿਮ ਸੰਸਕਾਰ ਅੱਜ ਗੁਰੂ ਨਾਨਕ ਪੁਰਾ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਤੇ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਸ਼ਿਰਕਤ ਕੀਤੀ ਸ੍ਰੀ ਹਰਜੀਤ ਰਾਏ ਦੀਪਕ ਜਿਨਾਂ ਨੇ ਵਿਭਾਗ ਵਿੱਚ ਬਹੁਤ ਹੀ ਸ਼ਾਨਦਾਰ ਸੇਵਾਵਾਂ ਦਿੱਤੀਆਂ ਆਪਣੇ ਪਿਛੇ ਚਾਰ ਪੁੱਤਰ ਤੇ ਪਤਨੀ ਛੱਡ ਗਏ ਹਨ। ਸ੍ਰੀ ਹਰਜੀਤ ਰਾਏ ਦੀਪਕ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਸ੍ਰੀ ਸੰਜੀਵ ਰਾਏ ਨੇ ਦਿਖਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜ¦ਧਰ ਸ੍ਰੀ ਮਨਵਿੰਦਰ ਸਿੰਘ, ਤਹਿਸੀਲਦਾਰ ਚੋਣਾਂ ਸ੍ਰੀ ਰਾਜ ਕੁਮਾਰ ਟਾਂਗਰੀ, ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਕਸ਼ਮੀਰ ਸਿੰਘ ਤੇ ਜਗਦੀਪ ਸਿੰਘ ਗਿੱਲ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਰਾਕੇਸ਼ ਪਾਸ਼ੀ, ਸੇਵਾ ਮੁਕਤ ਡੀ.ਪੀ.ਆਰ.ਓ. ਸ੍ਰੀ ਸੰਤ ਕੁਮਾਰ ਜੁਨੇਜਾ, ਸ੍ਰੀ ਸੁਰੇਸ਼
ਕੁਮਾਰ ਤੇ ਹੋਰ ਹਾਜ਼ਰ ਸਨ।

Send this to a friend