ਸ੍ਰੀ ਅਨੰਦਪੁਰ ਸਾਹਿਬ, 18 ਅਗਸਤ – ਮਾਨਯੋਗ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਭਾਰਤ ਸਰਕਾਰ ਵਿਚ ਉਸ ਸਮੇਂ ਦੇ ਕੇਂਦਰੀ ਕੈਬਨਿਟ ਮੰਤਰੀ ਸ੍ਰੀਮਤੀ ਅੰਬੀਕਾ ਸੋਨੀ ਵੱਲੋਂ ਸੈਰ-ਸਪਾਟਾ ਅਤੇ ਸਭਿਆਚਰਕ ਮਾਮਲੇ ਵਿਭਾਗ ਰਾਹੀਂ ਸ੍ਰੀ ਨਦੇੜ ਸਾਹਿਬ ਵਿਖੇ ਮਨਾਏ ਗਏ ਗੁਰਤਾ-ਗੱਦੀ ਸਮਾਗਮਾਂ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਦਮਦਮ ਸਾਹਿਬ ਦੇ ਸਰਵਪੱਖੀ ਵਿਕਾਸ ਕਰਨ ਦਾ ਵੀ ਐਲਾਨ ਕੀਤਾ ਸੀ।ਉਸ ਸਮੇਂ ਨੰਗਲ ਤੋ ਵਿਧਾਇਕ ਰਾਣਾ ਕੰਵਰ ਪਾਲ ਸਿੰਘ ਦੇ ਯਤਨਾਂ ਸਦਕਾਂ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀਮਤੀ ਅੰਬੀਕਾ ਸੋਨੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਚੋਹਮੁੱਖੀ ਵਿਕਾਸ ਲਈ ਕੇਂਦਰ ਤੋਂ 105 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਕੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।ਸ੍ਰੀ ਅਨੰਦਪੁਰ ਸਾਹਿਬ ਵਿਚ ਉਸ ਸਮੇਂ ਦੀ ਕੇਂਦਰ ਸਰਕਾਰ ਤੋਂ ਮਿਲੇ 105 ਕਰੋੜ ਰੁਪਏ ਨਾਲ ਇਥੇ ਕਈ ਵੱਡੇ ਪ੍ਰੋਜੈਕਟ ਉਸਾਰੇ ਗਏ।ਰਾਣਾ ਕੇ.ਪੀ.ਸਿੰਘ ਦਾ ਗਰੀਬ ਅਤੇ ਮਧ-ਵਰਗ ਦੇ ਪਰਿਵਾਰਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਉਪਲੱਬਧ ਕਰਵਾਉਣ ਦਾ ਸੁਪਨਾ ਅਦਰਸ਼ ਸਕੂਲ ਦੇ ਰੂਪ ਵਿਚ ਇਥੇ ਸਾਕਾਰ ਹੋਇਆ।ਜਿਸ ਉਤੇ ਲਗਭਗ 4.50 ਕਰੋੜ ਰੁਪਏ ਦੀ ਲਾਗਤ ਆਈ ਹੈ। ਤਤਕਾਲੀ ਵਿਧਾਇਕ ਅਤੇ ਮੋਜੂਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਲੋਂ ਲਿਆ ਮਿਆਰੀ ਸਿੱਖਿਆ ਦਾ ਸੁਪਨਾ ਅੱਜ ਸਰਕਾਰੀ ਅਦਰਸ਼ ਸੀਨੀਅਰ ਸੇੈਕੰਡਰੀ ਸਕੂਲ ਲੋਧੀਪੁਰਫ਼( ਸ੍ਰੀ ਅਨੰਦਪੁਰ ਸਾਹਿਬ) ਦੇ ਰੂਪ ਵਿਚ ਸਾਕਾਰ ਹੋ ਰਿਹਾ ਹੈ। ਪੱਛੜੇ ਵਰਗਾਂ ਅਤੇ ਗਰੀਬ ਬੱਚਿਆ ਦੀ ਮਿਆਰੀ ਤੇ ਉੱਚ ਕੋਟੀ ਦੀ ਸਿੱਖਿਆ ਲਈ ਇਹ ਸਕੂਲ 5.6 ਏਕੜ ਦੇ ਰਕਬੇ ਵਿਚ ਖਾਲਸੇ ਦੀ ਜਨਮ ਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਖੋਲ੍ਹਿਆ ਗਿਆ। ਸੀ.ਬੀ.ਐਸ.ਈ ਅਧਾਰਿਤ ਨਿਰੋਲ ਅੰਗਰੇਜ਼ੀ ਮਾਧਿਅਮ ਵਾਲਾ ਇਹ ਸਕੂਲ ਵਿਦਿਆਰਥੀਆ ਨੂੰ ਪਰੰਪਰਕ ਕਦਰਾਂ ਕੀਮਤਾ ਨਾਲ ਜੋੜ ਕੇ ਆਧੁਨਿਕ ਗਤੀਸੀੳਲ ਸੋਚ ਦਾ ਵੀ ਧਾਰਨੀ ਬਣਾ ਰਿਹਾ ਹੈ। 804 ਵਿਦਿਆਰਥੀਆ ਦੀ ਵਿਸਾੳਲ ਗਿਣਤੀ ਵਾਲਾ ਇਹ ਸਕੂਲ ਸਕੂਲ ਇਮਾਰਤ ਤੋ ਕਿਸੇ ਚੰਗੇ ਤੋ ਚੰਗੇ ਕਾਨਵੈਂਟ ਸਕੂਲ ਵਾਂਗ ਜਾਪਦਾ ਹੈ। ਸਕੂਲ ਦੀ ਵਿਸ਼ਾਲ ਤੇ ਆਧੁਨਿਕ ਤਕਨੀਕ ਦੀ ਸਕੂਲੀ ਇਮਾਰਤ ਵਿਚ 35 ਕਮਰੇ, ਫਿਜੀੳਕਸ, ਕਮਿਸ਼ਟਰੀ, ਬਾਇਓਲੋਜੀ, ਵਿਸ਼ਿਆ ਨਾਲ ਸੰਬੰਧਿਤ ਲੈਬ, ਆਧੁਨਿਕ ਟੈਕਨੌਲੋਜੀ ਦੀ ਕੰਪਿਊਟਰ ਲੈਬ, ਵਧੀਆ ਢੰਗ ਦਾ ਸਟਾਫ ਰੂਮ,ਪੰਜਾਬੀ, ਸਮਾਜਿਕ ਸਿੱਖਿਆ, ਹਿਸਾਬ, ਹਿੰਦੀ, ਅੰਗਰੇਜ਼ੀ ਦੇ ਅਲੱਗ ਅਲੱਗ ਕਾਰਨਰ ਸੰਬੰਧਿਤ ਵਿਸ਼ਿਆ ਦੇ ਮਾਡਲਾ, ਚਾਰਟਾਂ ਨਾਲ ਸੱਜੇ ਹੋਏ ਹਨ। ਵੱਖ ਵੱਖ ਜਮਾਤਾ ਵਿਚ ਲੰਗੇ ਹੋਏ ਰੰਗੇ ਬਿਰੰਗੇ ਅਤੇ ਖੂਬਸੂਰਤ ਅਤੇ ਜਾਣਕਾਰੀ ਨਾਲ ਲੱਦੇ ਹੋਏ ਚਾਰਟ ਵਿਦਿਆਰਥੀਆ ਦੀ ਪ੍ਰਤਿਭਾ ਨੂੰ ਹੀ ਨਹੀ ਸਗੋਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਰੁਚੀ ਗਰੋਵਰ ਦੀ ਹੋਣਹਾਰ ਨੁਮਾਇੰਦਗੀ ਅਤੇ ਅਧਿਆਪਕਾ ਦੀ ਸੁਚੱਜੀ ਮਿਹਨਤ ਨੂੰ ਦਰਸਾਉਦੇ ਹਨ। ਆਧੁਨਿਕ ਢੰਗ ਦੀ ਵਿੱਦਿਅਕ ਇਮਾਰਤ ਤੋ ਇਲਾਵਾ ਬੱਚਿਆ ਦੇ ਖੇਡਣ ਲਈ ਖੇਡ ਦਾ ਮੈਦਾਨ, ਬੈਡਮਿੰਟਨ ਕੋਰਟ, ਵਿਦਿਆਰਥੀਆ ਦੇ ਬੈਠਣ ਲਈ ਤਿੰਨ ਬਗੀਚੇ, ਅਤੇ ਇੱਕ ਸਾਈਕਲ ਸਟੈਡ ਵੀ ਬਣਿਆ ਹੋਇਆ ਹੈ। ਇਹ ਅਦਰਸ਼ ਸਕੂਲ ਕੇ.ਜੀ ਤੋ. ਬਾਹਰਵੀ ਜਮਾਤ ਤੱਕ ਵਿਦਿਆਰਥੀਆ ਨੂੰ ਮਿਆਰੀ ਸਿੱਖਿਆ ਦੇ ਰਿਹਾ ਹੈ। ਕੇ.ਜੀ ਜਮਾਤ ਵਿਚ ਦਾਖਲਾ ਨਿਰਪੱਖ ਢੰਗ ਨਾਲ ਲਾਟਰੀ ਸਿਸਟਮ ਤਹਿਤ ਕੀਤਾ ਜਾਦਾ ਹੈ। ਦਾਖਲਾ ਲੈਣ ਵਾਲੇ ਵਿਦਿਆਰਥੀਆ ਦੇ ਮਾਪਿਆ ਦੀ ਸਲਾਨਾ ਆਮਦਨ 1.50 ਲੱਖ ਰੁਪਏ ਤੋ ਘੱਟ ਹੋਣੀ ਲਾਜ਼ਮੀ ਹੈ। ਸਾਰੀਆ ਜਮਾਤਾ ਵਿਚ ਲੜਕੀਆ ਲਈ ਸੀਟਾ 50% ਰਾਖਵੀਆ ਹਨ। ਹਰ ਜਮਾਤ ਵਿਚ 25% ਅਨੁਸੂਚਿਤ ਜਾਤੀ, 5% ਪੱਛੜੀ ਸ਼੍ਰੈਣੀ ਅਤੇ 5% ਪਿੰਡ ਲੋਧੀਪੁਰ ਦੇ ਬੱਚਿਆ ਲਈ ਰਾਖਵੀਆ ਸੀਟਾ ਹਨ। ਸੰਬੰਧਿਤ ਸਕੂਲ ਵਿਚ ਇੱਕ ਪ੍ਰਿੰਸੀਪਲ, 8 ਪੀ.ਜੀ.ਟੀ, ਇੱਕ ਕਲਰਕ ਅਤੇ 1 ਲਾਇਬ੍ਰੇਰੀਅਨ ਹੈ। ਇੱਕ ਛੋਟੀ ਜਿਹੀ ਝਾਤੀ ਜੇਕਰ ਸਕੂਲ ਦੇ ਅੰਦਰਲੇ ਤੇ ਬਾਹਰਲੇ ਦੀਵਾਰੀ ਖੇਤਰ ਤੇ ਮਾਰੀਏ ਤਾਂ ਸਕੂਲ ਦੀਆ ਦੀਵਾਰਾ ਤੇ ਬਣੀਆ ਖੂਬਰਸੁੂਰਤ ਪ੍ਰਦਰਸ਼ਨੀਆ, ਵਿਚਾਰ ਵਿਦਿਆਰਥੀਆ ਨੂੰ ਹਰ ਸਮੇ ਵਿਦਿਅਕ ਮਹੌਲ ਨਾਲ ਜੋੜੀ ਰੱਖਦੀਆ ਹਨ। ਕੰਧਾ ਤੇ ਪੇਟ ਨਾਲ ਬਣੀਆ ਤਸਵੀਰਾ ਵਿਦਿਆਰਥੀਆ ਦੇ ਦਿਮਾਗੀ ਕੋਨਿਆ ਨੂੰ ਗਿਆਨ ਨਾਲ ਰੋਸ਼ਨ ਕਰਦੀਆ ਹਨ। ਸਕੂਲ ਦਾ ਪੁਸਤਕਾਲਾ 2555 ਦੇ ਕਰੀਬ ਪੁਸਤਰਾ ਜੋ ਕਿ ਵੱਖ ਵੱਖ ਵਿਸਿਆ ਦੇ ਗਿਆਨ ਨਾਲ ਭਰਪੂਰ ਹਨ, ਨਾਲ ਸਜਿਆ ਪਿਆ ਹੈ। ਇਹ ਗਿਆਨਵਾਨ ਪੁਸਤਕਾ ਵਿਦਿਆਰਥੀਆ ਨੁੰ ਹਨੇਰੇ ਤੋ ਚਾਨਣ ਵੱਲ ਸਫਰ ਕਰਨ ਲਈ ਪ੍ਰੇਰਿਤ ਕਰਦੀਆ ਹਨ। ਕੰਪਿਊਟਰ ਦੀ ਸਿੱ੍ਯਖਿਆ ਆਧੁਨਿਕ ਨੋਜਵਾਨਾ ਲਈ ਬਹੁਤ ਜਰੂਰੀ ਹੁੰਦੀ ਹੈ, ਸਬੰ੍ਯਧਿਤ ਕੰਪਿਊਟਰ ਲੈਬ ਵਿਦਿਆਰਥੀਆ ਨੂੰ ਭਖਵੇ ਵਿਸ਼ਿਆ ਅਤੇ ਸਮੁੱਚੀ ਸਮਾਜ ਨਾਲ ਜੋੜਦੀ ਹੈ। ਇਸ ਕੰਪਿਊਟਰ ਲੈਬ ਵਿਚ 25 ਕੰਪਿਊਟਰ ਮੋਜੂਦ ਹਨ ਜੋ ਹਰ ਸਮੇ ਵਿਦਿਆਰਥੀਆ ਦੀ ਜਰੂਰਤ ਲਈ ਤਿਆਰ ਰਹਿੰਦੇ ਹਨ। ਜੇਕਰ ਸਕੂਲ ਦੀ ਵਿਦਿਅਕ ਕਾਰਗੁਜਾਰੀ ਦੀ ਗੱਲ ਕਰੀਏ ਤਾਂ ਹਰ ਸਾਲ 100% ਨਤੀਜਾ ਦੇਣ ਵਾਲਾ ਆਦਰਸ਼ ਸਕੂਲ ਆਸ ਪਾਸ ਦੇ ਇਲਾਕੇ ਦੀਆ ਨਜ਼ਰਾ ਦਾ ਕੇਂਦਰ ਬਿੰਦੂ ਰਹਿੰਦਾ ਹੈ।ਹੁਣ ਤੱਕ ਸੰਬੰਧਿਤ ਸਕੂਲ ਚਾਰ ਬੋਰਡ ਦੀਆ ਜਮਾਤਾ ਵਿਚ 100% ਨਤੀਜਾ ਦੇ ਚੁੱਕਾ ਹੈ। ਵਧੀਆ ਨਤੀਜੇ ਦਾ ਸਿਹਰਾ ਸਕੂਲ ਦੇ ਪ੍ਰਿੰ. ਸ੍ਰੀਮਤੀ ਰੁਚੀ ਗਰੋਵਰ , ਸਮੂਹ ਸਟਾਫ ਅਤੇ ਵਿਦਿਆਰਥੀਆ ਦੀ ਸਿਰ ਤੋੜ ਲਗਨ ਨੂੰ ਜਾਦਾ ਹੈ। ਖੇਡ ਖੇਤਰ ਵਿਚ ਵੀ ਆਦਰਸ਼ ਸਕੂਲ ਦੇ ਵਿਦਿਆਰਥੀਆ ਦੀਆ ਮੱਲਾ ਸ਼ਲਾਘਾਯੋਗ ਹਨ। ਵਿਦਿਆਰਥੀਆ ਵੱਲੋ ਹਰ ਸਾਲ ਜੋਨਲ, ਜਿਲ੍ਹਾ, ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਹੋਣ ਵਾਲੀਆ ਖੇਡ ਗਤੀਵਿਧੀਆ ਵਿਚ ਭਾਗ ਲਿਆ ਜਾਦਾ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਹੁੰਦੇ ਵਿਗਿਆਨ ਤੇ ਸੱਭਿਆਚਾਰਕ ਮੁਕਾਬਲਿਆ ਵਿਚ ਵੀ ਆਦਰਸ ਸਕੂਲ ਲੋਧੀਪੁਰ ਦੇ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਦੇ ਹਨ ਅਤੇ ਵੱਖ ਵੱਖ ਸਥਾਨਾ ਉਤੇ ਜਿੱਤ ਪ੍ਰਾਪਤ ਕਰਕੇ ਸਕੂਲ ਦੀ ਝੋਲੀ ਇਨਾਮ ਪਾਉਦੇ ਹਨ। ਇਸ ਤਰਾਂ ਸਕੂਲ ਦਾ ਸਮੁੱਚਾ ਪ੍ਰਭਾਵ ਨੇੜੇ ਦੂਰ ਦੇ ਇਲਾਕਿਆ ਉਤੇ ਬਹੁਤ ਸਾਰਥਕ ਹੈ। ਇਸ ਸਕੂਲ ਵਿਚ ਵਿਦਿਆਰਥੀ ਕੇਵਲ ਅੰਗਰੇਜ਼ੀ ਮਾਧਿਅਮ ਵਿਚ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਨਹੀ ਆਉਦੇ ਬਲਕਿ ਸਕੂਲ ਵਿਚ ਵਿਦਿਆਰਥੀ ਕਦਰਾਂ ਕੀਮਤਾ ਤੇ ਅਧਾਰਿਤ ਅਰੋਗ ਜਿੰਦਗੀ ਜੀਉਣ ਦੀ ਸਿੱਖਿਆ ਪ੍ਰਾਪਤ ਕਰਨ ਆਉਦੇ ਹਨ। ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿਦਿਆਰਥੀਆ ਨੂੰ ਅਲੱਗ ਅਲੱਗ ਗਤੀਵਿਧੀਆ ਰਾਹੀ ਤੰਦਰੁਸਤ ਜੀਵਨ ਨਾਲ ਜੋੜਦੀ ਹੈ। ਆਦਰਸ਼ ਸਕੂਲ ਲੋਧੀਪੁਰ ਦੀ ਅਰੋਗ ਸ਼ਾਖਾ ਕਾਇਮ ਰੱਖਣ ਵਿਚ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨਾ ਦੀ ਯੋਗ ਅਗਵਾਈ ਤਹਿਤ ਇਹ ਸਕੂਲ ਤਰੱਕੀ ਦੀਆ ਸ਼ਿਖਰਾਂ ਨੂੰ ਛੂਹ ਰਿਹਾ ਹੈ।