ਸਰਦੂਲਗੜ੍ਹ, 17 ਅਗਸਤ (ਵਿਪਨ ਗੋਇਲ)- ਇਥੋ ਕੁੱਝ ਕਿਲੋਮੀਟਰ ਦੂਰ ਪਿੰਡ ਸੰਘਾ ਵਿਖੇ ਚੱਲ ਰਹੀ ਅਕਾਲ ਅਕੈਡਮੀ ਦੀ ਵਿਦਿਆਰਥਣ ਮਨਮੀਤ ਕੌਰ ਪੁੱਤਰੀ ਸੁਖਜੀਤ ਸਿੰਘ ਫਫੜੇ ਭਾਈਕੇ ਵਿਖੇ ਚੱਲ ਰਹੇ ਨਵੋਦਿਆ ਸਕੂਲ ਵਿਚ ਵਧੀਆ ਅੰਕਾ ਨਾਲ ਟੈਸਟ ਪਾਸ ਕਰਕੇ ਛੇਵੀ ਕਲਾਸ ਵਿਚ ਦਾਖਲਾ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਦਾਖਲਾ ਪ੍ਰਾਪਤ ਕਰਨ ਵਾਲੀ ਬੱਚੀ ਦੀ ਮਾਤਾ ਪਿਤਾ ਨੇ ਸਕੂਲ ਪ੍ਰਿੰਸੀਪਲ ਤੇ ਸਟਾਫ ਦਾ ਧੰਨਵਾਦ ਕੀਤਾ।