ਕਮਲਜੀਤ ਬੰਗਾ ਇੰਚਾਰਜ ਗਰਲ ਗਾਇਡ ਤੇ ਕੈਪਟਨ ਮਨਜੀਤ ਕੌਰ ਦਾ ਸਨਮਾਨ

ਜਲੰਧਰ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਕਰਵਾਏ ਗਏ 71ਵੇਂ ਆਜ਼ਾਦੀ ਦਿਵਸ ਸਮਾਗਮ ਮੌਕੇ ਵੱਖ-ਵੱਖ ਵਨਗੀਆਂ ਪੇਸ਼ ਕਰਦੀਆਂ ਝਾਕੀਆਂ ਅਤੇ ਹੋਰ ਕਲਾ ਕਿਰਤਾਂ ਪ੍ਰਦਰਸ਼ਤ ਕੀਤੀਆਂ ਗਈਆਂ। ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ ਦੀਆਂ ਵਿਦਿਆਰਥਣਾਂ ਵੱਲੋਂ ਗਰਲ ਗਾਇਡ ਦੀ ਪਰੇਡ ਇੰਚਾਰਜ ਅਧਿਆਪਕਾ ਕਰਮਜੀਤ ਬੰਗਾ ਤੇ ਵਧੀਆ ਪਰੇਡ ਦੀ ਪ੍ਰਦਰਸ਼ਨੀ ਲਈ ਜ਼ਿਲ੍ਹੇ ਭਰ ’ਚੋਂ ਪ੍ਰਥਮ ਕੱਢਿਆ ਗਿਆ। ਸਮਾਗਮ ਦੇ ਅਖੀਰ ਵਿੱਚ ਸਨਮਾਨ ਸਮਾਰੋਹ ਮੌਕੇ ਗਰਲ ਗਾਇਡ ਦੀ ਵਧੀਆ ਪੇਸ਼ਕਾਰੀ ਲਈ ਆਦਰਸ਼ ਨਗਦਰ ਸਕੂਲ ਦੀ ਗਰਲ ਗਾਇਡ ਦੀ ਇੰਚਾਰਜ ਅਧਿਆਪਕਾ ਕਮਲਜੀਤ ਬੰਗਾ ਤੇ ਕੈਪਟਨ ਮਨਜੀਤ ਨੂੰ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਨੀਲਮ ਕੌਰ, ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ, ਲੈਫਟੀਨੈਂਟ ਕਰਨਲ ਮਨਮੋਹਨ ਸਿੰਘ, ਸਕੂਲ ਪ੍ਰਿੰਸੀਪਲ ਖੁਸ਼ਦੀਪ ਕੌਰ ਅਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।

Send this to a friend