ਮੋਦੀ ਦੀ ‘ਮੇਕ ਇੰਡੀਆ’ ਮੁਹਿੰਮ ਫੇਲ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵਾਅਦੇ ਪੂਰੇ ਨਹੀਂ ਕਰਨ ਲਈ ਮੋਦੀ ਸਰਕਾਰ ‘ਤੇ ਵਾਰ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ‘ਸਵਛ ਭਾਰਤ‘ ਬਣਾਉਣਾ ਚਾਹੁੰਦੇ ਹਾਂ, ਜਦੋਂ ਕਿ ਲੋਕ ‘ਸਚ ਭਾਰਤ‘ ਬਣਾਉਣਾ ਚਾਹੁੰਦੇ ਹਨ। ਜਨਤਾ ਦਲ (ਯੂ) ਦੇ ਅਸੰਤੁਸ਼ਟ ਨੇਤਾ ਸ਼ਰਦ ਯਾਦਵ ਵਲੋਂ ਬੁਲਾਈ ਗਈ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਬੈਠਕ ’ਚ ਹਿਸਾ ਲੈਂਦੇ ਹੋਏ ਰਾਹੁਲ ਨੇ ਭਾਜਪਾ ’ਤੇ 2014 ਦੀਆਂ ਆਮ ਚੋਣਾਂ ’ਚ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ‘ਮੇਕ ਇਡੀਆ’ ਮੁਹਿੰਮ ਅਸਫਲ ਹੋ ਗਈ ਹੈ।

Send this to a friend