ਪਿੰਡ ਕੋਇਰ ਸਿੰਘ ਵਾਲਾ ਵਿਖੇ ਔਰਤ ਦੇ ਵਾਲ ਕੱਟੇ

ਭਗਤਾ ਭਾਈ ਕਾ, 7 ਅਗਸਤ (ਸਵਰਨ ਸਿੰਘ ਭਗਤਾ)- ਇੱਥੋਂ ਨਜਦੀਕ ਪਿੰਡ ਕੋਇਰ ਸਿੰਘ ਵਾਲਾ ਵਿਖੇ ਉਸ ਸਮੇ ਡਰ ਦਾ ਮਹੋਲ ਬਣ ਗਿਆ ਜਦ ਇੱਕ ਔਰਤ ਦੇ ਭੇਦ ਭਰੇ ਢੰਗ ਨਾਲ ਵਾਲ ਕੱਟੇ ਗਏ। ਮਿਲੀ ਜਾਣਕਾਰੀ ਅਨੁਸਾਰ ਕੱਲ ਪਿੰਡ ਕੋਇਰ ਸਿੰਘ ਵਾਲਾ ਦੀ ਤਕਰੀਬਨ 65 ਸਾਲਾ ਔਰਤ ਬਿੰਦਰ ਦੇਵੀ ਪਤਨੀ ਮੋਹਨ ਲਾਲ ਦੇ ਅਚਨਚੇਤ ਵਾਲ ਕੱਟੇ ਗਏ। ਇਸ ਸਬੰਧੀ ਬਿੰਦਰ ਦੇਵੀ ਦੇ ਪੁੱਤਰ ਗੁਰਮੇਲ ਸਰਮਾਂ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੇ ਘਰ ਦੇ ਪਰਿਵਾਰਕ ਮੈਬਰਾਂ ਨਾਲ ਬੈਠੀ ਸੀ ਜਦ ਉਹ ਬਾਹਰ ਪਾਣੀ ਪੀਣ ਆਈ ਤਾਂ ਉਸ ਦੇ ਸਿਰ ਨੂੰ ਖਿੱਚ ਜਿਹੀ ਪੈ ਗਈ ਜਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਦੇਖਿਆ ਤਾਂ ਉਸ ਦੀ ਗੁੱਤ ਕੱਟੀ ਹੋਈ ਸੀ ਤੇ ਵਾਲ ਵੀ ਲਾਗੇ ਪਏ ਸਨ। ਉਕਤ ਔਰਤ ਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਵੀ ਵਿਆਕਤੀ ਨਜਰ ਨਹੀਂ ਆਇਆ। ਇਸ ਸਬੰਧੀ ਸਥਾਨਕ ਥਾਣੇ ਏ ਐਸ ਆਈ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਇਹ ਪਹਿਲੀ ਘਟਨਾ ਹੈ ਅਤੇ ਜਾ ਕੇ ਇਸ ਘਟਨਾ ਦਾ ਜਾਇਜਾ ਲਿਆ ਗਿਆ ਅਤੇ ਜਾਂਚ ਜਾਰੀ ਹੈ।

 

Send this to a friend